Connect with us

Punjab

2023 ‘ਚ 21.39 ਕਰੋੜ ਯਾਤਰੀਆਂ ਨੇ ਕੀਤਾ ਹਵਾਈ ਸਫ਼ਰ

Published

on

ਲੁਧਿਆਣਾ, 18 ਫਰਵਰੀ, 2024: ਦਿੱਲੀ,ਮੁੰਬਈ ਅਤੇ ਚੇਨਈ ਅੰਤਰਰਾਸ਼ਟਰੀ ਸੰਚਾਲਨ ਲਈ ਸਭ ਤੋਂ ਵਿਅਸਤ ਹਵਾਈ ਅੱਡੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਜਨਰਲ (ਡਾ.) ਵੀਕੇ ਸਿੰਘ (ਸੇਵਾਮੁਕਤ) ਨੇ ਰਾਜ ਸਭਾ ਦੇ ਹਾਲ ਹੀ ਵਿੱਚ ਸਮਾਪਤ ਹੋਏ ਅੰਤਰਿਮ ਬਜਟ ਸੈਸ਼ਨ ਵਿੱਚ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਗਏ ‘ਹਵਾਈ ਯਾਤਰੀਆਂ ਦੇ ਡੇਟਾ’ ਬਾਰੇ ਸਵਾਲਾਂ ਦੇ ਜਵਾਬ ਵਿੱਚ ਇਹ ਖੁਲਾਸਾ ਕੀਤਾ। ਅਰੋੜਾ ਨੇ ਦੇਸ਼ ਦੇ ਤਿੰਨ ਸਭ ਤੋਂ ਵਿਅਸਤ ਹਵਾਈ ਅੱਡਿਆਂ ਦੇ ਨਾਵਾਂ ਅਤੇ ਦੇਸ਼ ਦੇ ਅੰਦਰ ਹਵਾਈ ਟਿਕਟਾਂ ‘ਤੇ ਯਾਤਰੀਆਂ ਵੱਲੋਂ ਪ੍ਰਤੀ ਯਾਤਰਾ ਅਤੇ ਪ੍ਰਤੀ ਉਡਾਣ ਕਿਲੋਮੀਟਰ ਦੀ ਔਸਤ ਲਾਗਤ ਬਾਰੇ ਵੀ ਪੁੱਛਿਆ ਸੀ।

ਅਰੋੜਾ ਨੇ ਕਿਹਾ ਕਿ ਮੰਤਰੀ ਨੇ ਸਾਲ (ਜਨਵਰੀ-ਦਸੰਬਰ) 2023 ਲਈ ਅਨੁਸੂਚਿਤ ਘਰੇਲੂ ਅਤੇ ਅਨੁਸੂਚਿਤ ਅੰਤਰਰਾਸ਼ਟਰੀ ਸੰਚਾਲਨ ਲਈ ਯਾਤਰੀਆਂ ਦੀ ਕੁੱਲ ਗਿਣਤੀ ਬਾਰੇ ਮਹੀਨਾਵਾਰ ਜਾਣਕਾਰੀ ਵੀ ਪ੍ਰਦਾਨ ਕੀਤੀ। ਇਸ ਪ੍ਰੋਵੀਜ਼ਨਲ ਡਾਟਾ ਦੇ ਅਨੁਸਾਰ, ਇਸ ਕੈਲੰਡਰ ਸਾਲ ਵਿੱਚ ਕੁੱਲ 152,040,530 ਮੁਸਾਫਰਾਂ ਨੂੰ ਅਨੁਸੂਚਿਤ ਘਰੇਲੂ ਸੰਚਾਲਨ ਅਤੇ 61,869,972 ਯਾਤਰੀਆਂ (ਭਾਰਤੀ ਏਅਰਲਾਈਨਾਂ: 28,414,022 ਅਤੇ ਵਿਦੇਸ਼ੀ ਏਅਰਲਾਈਨਾਂ: 33,455,950) ਨੂੰ ਅਨੁਸੂਚਿਤ ਅੰਤਰਰਾਸ਼ਟਰੀ ਸੰਚਾਲਨ ਲਈ ਲਿਜਾਇਆ ਗਿਆ। ਇਸ ਤਰ੍ਹਾਂ, ਕੁੱਲ 213,910,502 ਯਾਤਰੀਆਂ ਨੂੰ ਅਨੁਸੂਚਿਤ ਘਰੇਲੂ ਸੰਚਾਲਨ ਅਤੇ ਅਨੁਸੂਚਿਤ ਅੰਤਰਰਾਸ਼ਟਰੀ ਸੰਚਾਲਨ ਦੋਵਾਂ ਲਈ ਲਿਜਾਇਆ ਗਿਆ।

ਦੇਸ਼ ਦੇ ਅੰਦਰ ਹਵਾਈ ਟਿਕਟਾਂ ‘ਤੇ ਯਾਤਰੀਆਂ ਵੱਲੋਂ ਪ੍ਰਤੀ ਯਾਤਰਾ ਅਤੇ ਪ੍ਰਤੀ ਕਿਲੋਮੀਟਰ ਉਡਾਣ ‘ਤੇ ਖਰਚ ਕੀਤੇ ਗਏ ਔਸਤ ਖਰਚੇ ਦੇ ਸਵਾਲ ਦੇ ਸਬੰਧ ਵਿੱਚ, ਮੰਤਰੀ ਨੇ ਜਵਾਬ ਦਿੱਤਾ ਕਿ ਅਜਿਹਾ ਕੋਈ ਡਾਟਾ ਉਪਲਬਧ ਨਹੀਂ ਹੈ।