News
ਚੀਨ ਵਿੱਚ ਫਿਰ ਤੋਂ ਕੋਰੋਨਾ ਨੇ ਪਸਾਰੇ ਆਪਣੇ ਪੈਰ, ਇੱਕ ਦਿਨ ‘ਚ 89 ਨਵੇਂ ਮਾਮਲੇ ਆਏ ਸਾਹਮਣੇ

ਚੀਨ ਵਿੱਚ ਕੋਰੋਨਾ ਦੇ ਹਾਲਾਤ ਠੀਕ ਹੋਣ ਮਗਰੋਂ ਲਾਕਡਾਉਣ ਨੂੰ ਹਟਾ ਦਿੱਤਾ ਗਿਆ ਸੀ, ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਪਰ ਚੀਨ ਦੇ ਵਿੱਚ ਕੋਰੋਨਾ ਦੇ ਮਰੀਜ਼ ਫਿਰ ਤੋਂ ਆਉਣੇ ਸ਼ੁਰੂ ਹੋ ਗਏ ਹਨ। ਇਸਵਾਰ ਕੋਰੋਨਾ ਦੇ ਮਰੀਜ਼ਾ ਦਾ ਪਤਾ ਲਗਣਾ ਨਾਮੁਮਕਿਨ ਜਿਹਾ ਲੱਗ ਰਿਹਾ ਹੈ। ਚੀਨ ਵਿੱਚ ਇਨਫੈਕਸ਼ਨ ਦੇ 89 ਮਾਮਲੇ ਸਾਹਮਣੇ ਆਏ। ਚੀਨ ਵਿਚ ਸੋਮਵਾਰ ਤੱਕ ਵਿਦੇਸ਼ ਤੋਂ ਆਏ ਇਨਫੈਕਟਿਡ ਲੋਕਾਂ ਦੇ ਕੁੱਲ 1,464 ਮਾਮਲੇ ਸਾਹਮਣੇ ਆਏ, ਜਿਹਨਾਂ ਵਿਚੋਂ 905 ਦਾ ਇਲਾਜ ਚੱਲ ਰਿਹਾ ਹੈ।
ਇਸ ਦੇ ਇਲਾਵਾ ਚੀਨੀ ਸਿਹਤ ਅਧਿਕਾਰੀਆਂ ਦੇ ਲਈ ਅਜਿਹੇ ਇਨਫੈਕਟਿਡ ਮਾਮਲਿਆਂ ਦੀ ਵੱਧਦੀ ਗਿਣਤੀ ਵੀ ਚਿੰਤਾ ਦਾ ਵਿਸ਼ਾ ਹੈ, ਜਿਹਨਾਂ ਵਿਚ ਬੀਮਾਰੀ ਦੇ ਲੱਛਣ ਦਿਖਾਈ ਹੀ ਨਹੀਂ ਦੇ ਰਹੇ। ਇਸ ਤਰ੍ਹਾਂ ਦੇ 54 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਹਨਾਂ ਦੀ ਗਿਣਤੀ ਵੱਧ ਕੇ 1,005 ਹੋ ਗਈ ਹੈ। 1,170 ਲੋਕਾਂ ਦਾ ਇਲਾਜ ਜਾਰੀ ਹੈ। ਦੇਸ਼ ਵਿਚ ਇਨਫੈਕਸ਼ਨ ਦੀ ਪਹਿਲੀ ਲਹਿਰ ਨੂੰ ਕਾਬੂ ਕੀਤੇ ਜਾਣ ਦੇ ਬਾਅਦ ਕੋਵਿਡ-19 ਇਨਫੈਕਸ਼ਨ ਦੇ ਮਾਮਲੇ ਫਿਰ ਤੋਂ ਵੱਧ ਰਹੇ ਹਨ ਕਿਉਂਕਿ ਸੈਂਕੜੇ ਚੀਨੀ ਨਾਗਰਿਕ ਯੂਰਪੀ ਦੇਸ਼ਾਂ ਅਮਰੀਕਾ, ਰੂਸ ਅਤੇ ਈਰਾਨ ਸਮੇਤ ਵਿਭਿੰਨ ਦੇਸ਼ਾਂ ਤੋਂ ਵਾਪਸ ਪਰਤ ਰਹੇ ਹਨ।
ਚੀਨ ਦੇ ਰਾਸ਼ਟਰੀ ਕਮਿਸ਼ਨ ਨੇ ਆਪਣੀ ਦੈਨਿਕ ਰਿਪੋਰਟ ਵਿਚ ਮੰਗਲਵਾਰ ਨੂੰ ਕਿਹਾ ਕਿ ਘਰੇਲੂ ਪੱਧਰ ‘ਤੇ ਹੋਏ ਇਨਫੈਕਸ਼ਨ ਦੇ 3 ਮਾਮਲਿਆਂ ਸਮੇਤ ਦੇਸ਼ ਵਿਚ 89 ਹੋਰ ਲੋਕ ਇਨਫੈਕਟਿਡ ਪਾਏ ਗਏ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਦੇਸ਼ ਵਿਚ ਹੀ ਇਨਫੈਕਟਿਡ ਹੋਏ ਹਨ ਉਹ ਤਿੰਨੇ ਗਵਾਂਗਦੋਂਸ ਸੂਬੇ ਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 2,000 ਚੀਨੀ ਨਾਗਰਿਕਾਂ ਨੂੰ 16 ਚਾਰਟਰਡ ਜਹਾਜ਼ਾਂ ਜ਼ਰੀਏ ਦੇਸ਼ ਵਾਪਸ ਲਿਆਂਦਾ ਗਿਆ। ਇਹਨਾਂ ਲੋਕਾਂ ਦੀ ਬੀਜਿੰਗ ਦੇ ਇਲਾਵਾ ਹੋਰ ਸ਼ਹਿਰਾਂ ਵਿਚ ਜਾਂਚ ਕੀਤੀ ਜਾ ਰਹੀ ਹੈ। ਚੀਨ ਨੇ ਸਾਰੇ ਮੌਜੂਦਾ ਲੋਕਾਂ ਦੇ ਵੀਜ਼ਾ ਰੱਦ ਕਰ ਕੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ।