Punjab
ਟਰੱਕ ਚਾਲਕ ਨੇ ਦਾਦੀ-ਪੋਤੇ ਨੂੰ ਕੁਚਲਿਆ, ਪੋਤੇ ਦੀ ਮੌਕੇ ‘ਤੇ ਮੌਤ, ਦਾਦੀ ਗੰਭੀਰ ਜ਼ਖਮੀ

ਮੁਕਤਸਰ, 16 ਮਈ (ਅਸ਼ਫਾਕ ਢੁੱਡੀ): ਮੁਕਤਸਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਦੱਸ ਦਈਏ ਜਦੋ ਟਰੱਕ ਚਾਲਕ ਟਰੱਕ ਨੂੰ ਪਿੱਛੇ ਵੱਲ ਨੂੰ ਮੋੜ ਰਿਹਾ ਸੀ ਉਦੋਂ ਇਸ ਟਰੱਕ ਦੇ ਹੇਠ ਦਾਦੀ ਤੇ ਪੋਤੇ ਆ ਗਏ ਜਿਸਦੇ ਕਾਰਨ ਪੋਤੇ ਦੀ ਮੌਕੇ ਤੇ ਹੀ ਮੌਤ ਹੋ ਗਈ।

ਜਦਕਿ ਦਾਦੀ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਈ। ਮੌਕੇ ‘ਤੇ ਪੁਲਿਸ ਪਹੁੰਚ ਗਈ ਤੇ ਹੁਣ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ।
Continue Reading