Amritsar
ਅੰਮ੍ਰਿਤਸਰ ਦੇ ਛੇਹਰਟਾ ਰੇਲਵੇ ਸਟੇਸ਼ਨ ਮਾਮਲੇ ‘ਚ ਦੋਸ਼ੀ ਗ੍ਰਿਫ਼ਤਾਰ

ਅੰਮ੍ਰਿਤਸਰ, 25 ਜੁਲਾਈ (ਗੁਰਪ੍ਰੀਤ ਸਿੰਘ): ਅੰਮ੍ਰਿਤਸਰ ਵਿੱਚ ਲੋਕਡਾਊਨ ਦੌਰਾਨ 15 ਮਈ 2020 ਨੂੰ ਅੰਮ੍ਰਿਤਸਰ ਦੇ ਛੇਹਰਟਾ ਰੇਲਵੇ ਸਟੇਸ਼ਨ ਨਜ਼ਦੀਕ ਗੋਲੀਆਂ ਚਲੀ ਸੀ ਜਿਸ ਦੇ ਵਿੱਚ 4 ਲੋਕ ਜ਼ਖਮੀ ਹੋ ਗਏ ਸਨ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸ ਕੇਸ ਵਿੱਚ ਜੀ.ਆਰ.ਪੀ ਪੁਲਿਸ ਵੱਲੋਂ 4 ਲੋਕਾਂ ਦੇ ਖ਼ਿਲਾਫ਼ 307 ਦੇ ਅਧੀਨ ਮਾਮਲਾ ਵੀ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਹੁਣ ਇਸ ਮਾਮਲੇ ਵਿੱਚ ਸਾਰੇ ਦੋਸ਼ੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ ਗਏ ਹਨ। ਦੱਸ ਦਈਏ ਇਹਨਾ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ।
ਜੀਆਰਪੀ ਪੁਲਿਸ ਸਟੇਸ਼ਨ ਦੇ ਥਾਣਾ ਮੁਖੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਛੇਹਰਟਾ ਰੇਲਵੇ ਸਟੇਸ਼ਨ ਨਜ਼ਦੀਕ ਗੋਲੀ ਚੱਲੀ ਸੀ ਅਤੇ ਗੋਲੀ 15 ਮਈ ਨੂੰ ਲੋਕਡਾਊਨ ਦੇ ਦੌਰਾਨ ਚਲਾਈ ਗਈ ਸੀ ਅਤੇ ਜਿਸ ਵਿੱਚ ਅੰਕੁਸ਼, ਕਿਸ਼ੋਰ, ਲਖਵਿੰਦਰ ਤੇ ਇੱਕ ਹੋਰ ਸਾਥੀ ਦੇ ਖ਼ਿਲਾਫ਼ ਮਾਮਲਾ ਦਰਜ਼ ਕਰ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਇਸ ਦਾ ਮੁੱਖ ਦੋਸ਼ੀ ਅੰਕੁਸ਼ ਹੀ ਸੀ। ਹੁਣ 21 ਜੁਲਾਈ ਨੂੰ ਕਿਸ਼ੋਰ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੇ ਕਰੋਨਾ ਟੈਸਟ ਕਰਕੇ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।