Punjab
ਬਟਾਲਾ ਚ ਪੁਲਿਸ ਅਧਕਾਰੀ ਦੀ ਇਨੋਵਾ ਗੱਡੀ ਹਾਦਸਾਗ੍ਰਸਤ ਗੱਡੀ ਡਿਵਾਈਡਰ ਤੇ ਚੜੀ

ਬਟਾਲਾ ਦੀ ਅੰਮ੍ਰਿਤਸਰ ਰੋਡ ਸ਼ਹਿਰ ਦੇ ਅੰਦਰ ਮੁਖ ਮਾਰਗ ਤੇ ਅੱਜ ਦੇਰ ਰਾਤ ਇਕ ਪੁਲਿਸ ਅਧਕਾਰੀ ਦੀ ਇਨੋਵਾ ਗੱਡੀ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋਈ ਹੈ ਉਥੇ ਹੀ ਗੱਡੀ ਮੁਖ ਮਾਰਗ ਤੇ ਬਣੇ ਡਿਵਾਈਡਰ ਚ ਵਜੀ ਅਤੇ ਹਾਦਸਾ ਇਹਨਾਂ ਜਬਰਦਸਤ ਹੈ ਕਿ ਗੱਡੀ ਦੇ ਏਅਰ ਬੈਗ ਵੀ ਖੁਲ ਚੁਕੇ ਹਨ ਉਸ ਤੋਂ ਇਹ ਸਾਫ ਹੈ ਕਿ ਗੱਡੀ ਤੇਜ਼ ਰਫਤਾਰ ਚ ਡਿਵਾਈਡਰ ਨਾਲ ਜਾ ਟਕਰਾਈ ਉਥੇ ਹੀ ਪੁਲਿਸ ਜਾਚ ਅਧਕਾਰੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਗੱਡੀ ਪੁਲਿਸ ਥਾਣਾ ਸਦਰ ਦੇ ਇੰਚਾਰਜ ਯਾਦਵਿੰਦਰ ਸਿੰਘ ਦੀ ਹੈ ਅਤੇ ਉਹ ਗੱਡੀ ਚ ਮਜੂਦ ਸੀ ਅਤੇ ਹਾਦਸੇ ਦੀ ਵਜਹ ਅਚਾਨਕ ਇਕ ਗੱਡੀ ਸਾਮਣੇ ਆਉਂਦੇ ਉਸ ਨੂੰ ਬਚਾਉਂਦੇ ਹੋਏ ਹੋਣ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਜਾਚ ਅਧਕਾਰੀ ਨੇ ਦਸਿਆ ਕਿ ਹਾਦਸੇ ਉਪਰੰਤ ਗੱਡੀ ਚਲਾ ਰਹੇ ਡਰਾਈਵਰ ਅਤੇ ਪੁਲਿਸ ਅਧਕਾਰੀ ਯਾਦਵਿੰਦਰ ਸਿੰਘ ਏਅਰ ਬੈਗ ਖੋਲਣ ਕਾਰਨ ਵਾਲ ਵਾਲ ਬਚੇ ਅਤੇ ਦੋਵਾਂ ਨੂੰ ਨੂੰ ਗੱਡੀ ਚ ਕੱਢ ਉਥੋਂ ਲਿਜਾਇਆ ਗਿਆ ਹੈ |
ਉਥੇ ਹੀ ਪੁਲਿਸ ਥਾਣਾ ਸਿਟੀ ਦੇ ਤਹਿਤ ਬਸ ਸਟੈਂਡ ਚੋਂਕੀ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਹ ਗੱਡੀ ਪੁਲਿਸ ਥਾਣਾ ਇੰਚਾਰਜ ਸਦਰ ਦੀ ਗੱਡੀ ਹੈ ਜੋਕਿ ਗੱਡੀ ਚ ਉਹਨਾਂ ਦਾ ਡਰਾਈਵਰ ਅਤੇ ਯਾਦਵਿੰਦਰ ਸਿੰਘ ਦੋਵੇ ਸਵਾਰ ਸਨ ਅਤੇ ਹਾਦਸੇ ਭਾਵੇ ਬਹੁਤ ਜ਼ਬਰਦਸਤ ਸੀ ਲੇਕਿਨ ਗੱਡੀ ਦੇ ਏਅਰ ਬੈਗ ਖੋਲਣ ਕਾਰਨ ਉਹਨਾਂ ਦੋਵਾਂ ਦਾ ਬਚਾਵ ਹੋਇਆ ਹੈ | ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਇਸ ਮਾਮਲੇ ਚ ਕੇਸ ਦਰਜ਼ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ |