Punjab
ਬਟਾਲਾ ਚ ਇਕ ਨੌਜ਼ਵਾਨ ਵਲੋਂ ਪੁਲ ਤੋਂ ਮਾਰੀ ਛਾਲ ਹਾਲਤ ਗੰਭੀਰ
ਬਟਾਲਾ ਚ ਅੱਜ ਸ਼ਾਮ ਵੇਲੇ ਗੰਭੀਰ ਹਾਲਤ ਚ ਇਕ ਨੌਜਵਾਨ ਨੂੰ ਰਾਹਗੀਰਾਂ ਵਲੋਂ ਸਿਵਲ ਹਸਪਤਾਲ ਬਟਾਲਾ ਚ ਦਾਖਿਲ ਕਰਵਾਇਆ ਗਿਆ ਉਥੇ ਹੀ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਮੁਤਾਬਿਕ ਉਕਤ ਨੌਜਵਾਨ ਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ ਅਤੇ ਹਸਪਤਾਲ ਦੇ ਡਿਊਟੀ ਸਰਕਾਰੀ ਡਾਕਟਰ ਨੇ ਦੱਸਿਆ ਕਿ ਉਹਨਾਂ ਨੂੰ ਹੁਣ ਤਕ ਦੀ ਜਾਣਕਾਰੀ ਇਹ ਮਿਲੀ ਹੈ ਕਿ ਉਕਤ ਨੌਜਵਾਨ ਵਲੋਂ ਬਟਾਲਾ – ਡੇਰਾ ਬਾਬਾ ਨਾਨਕ ਮੁਖ ਮਾਰਗ ਤੇ ਬਣੇ ਰੇਲਵੇ ਫਲਾਈ ਓਵਰ ਤੋਂ ਇਸ ਰੇਲਵੇ ਲਾਇਨਾਂ ਉਤੇ ਛਾਲ ਮਾਰੀ ਗਈ ਹੈ ਜਦਕਿ ਜਦ ਹਸਪਤਾਲ ਪਹੁਚਿਆ ਤਾ ਹਾਲਤ ਬੇਹੱਦ ਗੰਭੀਰ ਹੋਣ ਦੇ ਚਲਦੇ ਉਸ ਨੂੰ ਅਮ੍ਰਿਤਸਰ ਹਸਪਤਾਲ ਚ ਰੈਫਰ ਕੀਤਾ ਗਿਆ ਹੈ ਜਦਕਿ ਉਕਤ ਨੌਜਵਾਨ ਦੀ ਪਹਿਚਾਣ ਹੋਣੀ ਹਾਲੇ ਬਾਕੀ ਹੈ ਜਿਸ ਦੀ ਸੂਚਨਾ ਹਸਪਤਾਲ ਪ੍ਰਸ਼ਾਸ਼ਨ ਵਲੋਂ ਪੁਲਿਸ ਨੂੰ ਦਿਤੀ ਗਈ ਹੈ |