Connect with us

Punjab

ਬਠਿੰਡਾ ‘ਚ 4 ਲੁਟੇਰਿਆਂ ਨੇ ਪੁਲਿਸ ਮੁਲਾਜ਼ਮ ਤੇ ਤਲਵਾਰ ਨਾਲ ਕੀਤਾ ਹ+ਮ+ਲਾ…

Published

on

3 AUGUST 2023: ਜ਼ਿਲ੍ਹਾ ਬਠਿੰਡਾ ਦੇ ਥਾਣਾ ਨੰਦਗੜ੍ਹ ਇਲਾਕੇ ਵਿੱਚ 4 ਲੁਟੇਰਿਆਂ ਨੇ ਪੁਲਿਸ ਮੁਲਾਜ਼ਮ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਹੈ|ਦੱਸ ਦੇਈਏ ਕਿ ਚਾਰੋਂ ਲੁਟੇਰੇ ਸੰਗਤ ਇਲਾਕੇ ਵਿਚੋਂ ਲੁੱਟ ਖੋ ਕਰਕੇ ਆਪਣੀ ਗੱਡੀ ਤੇ ਭੱਜ ਰਹੇ ਸਨ|

ਬਠਿੰਡਾ ਜ਼ਿਲ੍ਹੇ ਦੇ ਲਿਕੁੜ ਸੈੱਲ ਦੇ ਮੁਲਾਜਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਗੱਡੀ ਵਿੱਚੋਂ ਤਲਵਾਰ ਨਾਲ ਪੁਲੀਸ ਮੁਲਾਜ਼ਮ ਤੇ ਹਮਲਾ ਕਰ
ਦਿੱਤਾ। ਜਿਸ ਨਾਲ ਉਸ ਦਾ ਹੱਥ ਕੱਟਿਆ ਗਿਆ ਹੈ ਪੁਲਸ ਮੁਲਾਜ਼ਮ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ|ਪੁਲਿਸ ਨੇ ਚਾਰਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਜਿੰਨਾ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ।