Corona Virus
ਕੋਰੋਨਾ ਬ੍ਰੈਕਿੰਗ, ਚੰਡੀਗੜ੍ਹ ‘ਚ 2 ਡਾਕਟਰ ‘ਤੇ ਇਕ ਵਾਰਡ ਕਰਮਚਾਰੀ ਪਾਏ ਕੋਰੋਨਾ ਪੌਜ਼ਿਟਿਵ

ਚੰਡੀਗੜ੍ਹ, 27 ਅਪ੍ਰੈਲ : ਕੋਰੋਨਾ ਦੀ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਕੋਹਰਾਮ ਮਚਾ ਕੇ ਰੱਖਿਆ ਹੋਇਆ ਹੈ ਅਤੇ ਪੂਰੀ ਦੁਨੀਆਂ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਜਿਸਦੇ ਚਲਦਿਆਂਦੇਸ਼ ਭਰ ਦੀ ਪ੍ਰਸ਼ਾਸ਼ਨ, ਕਰਮਚਾਰੀ ਅਤੇ ਡਾਕਟਰ ਹੀ ਇਸ ਲੌਕਡਾਊਨ ਦੌਰਾਨ ਆਪਣੀ ਡਿਊਟੀ ਕਰ ਰਹੇ ਹਨ।
ਦਸ ਦਈਏ ਕਿ ਚੰਡੀਗੜ੍ਹ ਦੇ ਵਿੱਚ 3 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ 2 ਡਾਕਟਰ ਅਤੇ 1 ਵਾਰਡ ਅਟੈਡੈਂਟ ਪਾਇਆ ਗਿਆ ਹੈ, ਇਕ ਵਾਰ ਦੇਵਿੱਚ ਹੀ 3 ਨਵੇਂ ਮਾਮਲੇ ਫਿਰਤੌ ਸਾਹਮਣੇ ਆਏ ਹਨ। ਜਿਸ ਕਾਰਨ ਹੁਣ ਚੰਡੀਗੜ੍ਹ ਵਿੱਚ ਕੁੱਲ ਕੇਸ 39 ਹੋ ਗਏ ਹਨ।
ਜਾਣਕਾਰੀ ਦੇ ਅਨੁਸਾਰ ਪੌਜ਼ਿਟਿਵ ਆਉਣ ਵਾਲਿਆਂ ਦੀ ਉਮਰ 24 ਸਾਲਾਂ ਡਾਕਟਰ ਹੈ ਜੋ ਕਿ ਚੰਡੀਗੜ੍ਹ ਦੇ 21 ਸੈਕਟਰ ਵਿੱਚ ਰਹਿੰਦਾ ਹੈ, 30 ਸਾਲਾਂ ਮਹਿਲਾ ਹੈ ਜੋ ਕਿ ਚੰਡੀਗੜ੍ਹ ਦੇ 49-ਸੀ ਸੈਕਟਰ ਵਿੱਚ ਰਹਿੰਦਾ ਹੈ ਅਤੇ 55 ਸਾਲਾਂ ਹੈ ਜੋ ਕਿ ਬਾਪੂਧਾਮ ਫੇਸ 1 ਦਾ ਰਹਿਣ ਵਾਲਾ ਹੈ , ਜਿਹਨਾਂ ਵਿੱਚੋ 2 GMCH 32 ਦੇ ਡਾਕਟਰ’ਤੇ ਇਕ ਵਾਰਡ ਅਟੈਂਡੈਂਟ ਹੈ।