Delhi
ਸੋਮਵਾਰ ਸਵੇਰੇ 6 ਵਜੇ ਤੋਂ 31 ਮਾਰਚ ਤੱਕ ਦਿੱਲੀ ਲਾਕਡਾਊਨ
ਪੰਜਾਬ ਤੋਂ ਬਾਅਦ ਹੁਣ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ ਲਾਕਡਾਊਨ ਕਰਨ ਦਾ ਐਲਾਨ ਕਰ ਦਿੱਤਾ ਹੈ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 23 ਮਾਰਚ ਸਵੇਰੇ 6 ਵਜੇ ਤੋਂ 31 ਮਾਰਚ ਤੱਕ ਦਿੱਲੀ ਲਾਕਡਾਊਨ ਰਹੇਗੀ। ਇਸ ਦੋਰਾਨ ਪਬਲਿਕ ਟਰਾਂਸਪੋਰਟ ਦੇ ਨਾਲ ਨਾਲ ਪ੍ਰਾਇਵੇਟ ਟਰਾਂਸਪੋਰਟ ਵੀ ਬੰਦ ਰਹੇਗੀ, ਕੇਵਲ 25 ਪ੍ਰਤੀਸ਼ਤ DTC ਦੀਆਂ ਬੱਸਾਂ ਐਮਰਜੰਸੀ ਅਤੇ ਜਰੂਰੀ ਕੰਮ ਲਈ ਰੋਡ ਤੇ ਚੱਲਦੀਆਂ ਰਹਿਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰਾਂ ਦੇ ਅੰਦਰ ਹੀ ਰਹਿਣ।
ਕੇਜਰੀਵਾਲ ਨੇ ਕਿਹਾ ਕਰਿਆਨੇ ਦੀਆਂ ਦੁਕਾਨਾਂ, ਬੇਕਰੀ, ਹਸਪਤਾਲ, ਮੈਡੀਕਲ ਸਟੋਰ, ਪੈਟਰੋਲ ਪੰਪ ਅਤੇ ਹੋਰ ਅਦਾਰੇ ਜੋ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ, lockdown ਦੇ ਸਮੇਂ ਦੌਰਾਨ ਕੰਮ ਕਰਨਾ ਜਾਰੀ ਰੱਖਣਗੇ।