ਜਲੰਧਰ ਦੇ ਸਿਵਲ ਹਸਪਤਾਲ ਦੀ ਮਹਿਲਾ ਮੁਲਾਜ਼ਮ ਸਮੇਤ ਅੱਜ 4 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਨ੍ਹਾਂ ‘ਚੋਂ 3 ਵਿਅਕਤੀ ਵਿਦੇਸ਼ ਤੋਂ ਆਏ ਸਨ, ਜਿਨ੍ਹਾਂ ਨੂੰ ਮਹਿਤਪੁਰ ਦੇ ਕੁਆਰਨਟੀਨ ਸੈਂਟਰ ‘ਚ ਰੱਖਿਆ ਗਿਆ ਹੈ। ਪਾਜ਼ੀਟਿਵ ਆਏ ਇਨ੍ਹਾਂ ਵਿਅਕਤੀਆਂ ਦਾ ਜਲੰਧਰ ਦੇ ਸਿਵਲ ਹਸਪਤਾਲ ‘ਚ ਇਲਾਜ ਸ਼ੁਰੂ ਕੀਤਾ ਜਾਵੇਗਾ