Jalandhar
ਜਲੰਧਰ ਦੀ ਦਿਲਕੁਸ਼ਾ ਮਾਰਕੀਟ ‘ ਚ ਕੈਮਿਸਟ ਦੀ ਦੁਕਾਨ ਨੂੰ ਲੱਗੀ ਅੱਗ
ਜਲੰਧਰ, 14 ਮਈ (ਪਰਮਜੀਤ ਰੰਗਪੁਰੀ): ਜਲੰਧਰ ਦੀ ਦਿਲਕੁਸ਼ਾ ਮਾਰਕੀਟ ਵਿੱਚ ਅੱਜ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦ ਇੱਕ ਦਵਾਈਆਂ ਦੀ ਦੁਕਾਨ ਨੂੰ ਅੱਗ ਲੱਗ ਗਈ। ਜ਼ਿਕਰਯੋਗ ਹੈ ਕਿ ਜਲੰਧਰ ਦੀ ਦਿਲਕੁਸ਼ਾ ਮਾਰਕੀਟ ਦਵਾਈਆਂ ਦੀ ਹੋਲਸੇਲ ਮਾਰਕੀਟ ਹੈ ਅਤੇ ਇੱਕ ਛੋਟੇ ਇਲਾਕੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਹੋਣ ਕਰਕੇ ਇਹ ਹਾਦਸਾ ਬਹੁਤ ਵੱਡਾ ਹੋ ਸਕਦਾ ਸੀ। ਅੱਜ ਤੜਕੇ ਜਦੋਂ ਇਸ ਦੁਕਾਨ ਨੂੰ ਅੱਗ ਲੱਗੀ ਤਾਂ ਫੌਰਨ ਇਸ ਦੀ ਜਾਣਕਾਰੀ ਦਮਕਲ ਵਿਭਾਗ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਫੌਰਨ ਮੌਕੇ ਤੇ ਪਹੁੰਚੀ ਅਤੇ ਦੁਕਾਨ ਵਿੱਚ ਲੱਗੀ ਅੱਗ ਨੂੰ ਬੁਝਾਇਆ।
ਦਮਕਲ ਵਿਭਾਗ ਕਰਮਚਾਰੀ ਅਨੁਸਾਰ ਦੁਕਾਨ ਵਿਚੋਂ ਇੱਕ ਮੋਬਾਈਲ ਮਿਲਿਆ ਹੈ ਅਤੇ ਜਦੋਂ ਇਹ ਅੱਗ ਲੱਗੀ ਸੀ ਤਾਂ ਇਸ ਦੀ ਸੂਚਨਾ ਕਿਸੇ ਰਾਹਗੀਰ ਵੱਲੋਂ ਦਿੱਤੀ ਗਈ ਸੀ। ਅੱਗ ਬੁਝਾਏ ਜਾਣ ਤੱਕ ਦੁਕਾਨ ਦਾ ਮਾਲਿਕ ਮੌਕੇ ਤੇ ਨਹੀਂ ਪਹੁੰਚਿਆ ਸੀ ਇਸ ਕਰਕੇ ਅੱਗ ਕਾਰਨ ਕਿੰਨਾ ਨੁਕਸਾਨ ਹੋਇਆ ਹੈ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਲੇਕਿਨ ਜੇ ਇਹ ਅੱਗ ਬਜ਼ਾਰ ਵਿੱਚ ਫੈਲ ਜਾਂਦੀ ਤਾਂ ਇਕ ਵੱਡਾ ਹਾਦਸਾ ਹੋ ਸਕਦਾ ਸੀ।