Jalandhar
ਬਲਾਤਕਾਰ ਕਰ ਬੱਚੀ ਦੀ ਲਾਸ਼ ਨੂੰ ਖੇਤ ‘ਚ ਸੁੱਟਿਆ

ਜਲੰਧਰ, 11 ਮਾਰਚ (ਰਾਜੀਵ ਕੁਮਾਰ): ਜਲੰਧਰ ਦੇ ਕਸਬਾ ਫਿਲੌਰ ਦੇ ਇੱਕ ਪਿੰਡ ਤਲਵਣ ਚ ਇੱਕ ਨਾਬਾਲਿਗ ਬੱਚੀ ਦੀ ਹਟੀਐ ਦਾ ਮਾਮਲਾ ਸਾਹਮਣੇ ਆਇਆ ਹੈ।
ਬੱਚੀ ਦੇ ਪਰਿਵਾਰ ਨੇ ਦੱਸਿਆਂ ਕਿ ਸੋਮਵਾਰ 8 ਵਜੇ ਕਰੀਬ ਉਨ੍ਹਾਂ ਦੀ ਕੁੜੀ ਜੋ 13 ਸਾਲ ਦੀ ਹੈ ਤੇ ਉਹ ਨਾ ਬੋਲ ਸਕਦੀ ਹੈ ਨਾ ਤੇ ਨਾ ਹੀ ਸੁਨ ਸਕਦੀ ਹੈ ਦੁਕਾਨ ਤੋਂ ਸਾਮਾਨ ਲੈਣ ਗਈ ਸੀ ਪਰ ਵਾਪਸ ਨਹੀਂ ਆਈ ਜਿਸਦੇ ਬਾਅਦ ਉਨ੍ਹਾਂ ਸਾਰੀਆਂ ਨੇ ਉਸਨੂੰ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਕਿ ਮੰਗਲਵਾਰ ਦੀ ਸਵੇਰ ਉਸਦੀ ਲਾਸ਼ ਪਿੰਡ ਦੇ ਖੇਤ ਤੋਂ ਮਿਲੀ। ਜਾਣਕਾਰੀ ਅਨੁਸਾਰ ਉਸ ਬੱਚੀ ਦਾ ਬਲਾਤਕਾਰ ਕਰ ਪਿੰਡ ਦੇ ਖੇਤ ਵਿਚ ਸੁੱਟ ਦਿੱਤੋ ਗਿਆ ਇਸਦੀ ਜਾਣਕਾਰੀ ਉਨ੍ਹਾਂ ਨੇ ਪੁਲਿਸ ਨੂੰ ਦੇ ਦਿਤੀ ਹੈ।

ਫਿਲੌਰ ਦੇ ਡੀ.ਐੱਸ.ਪੀ ਦਵਿੰਦਰ ਅਤਰੀ ਨੇ ਦੱਸਿਆ ਕਿ ਇਸ ਕੇਸ ਉਤੇ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਟਾ ਜਾਏਗਾ।