Jalandhar
ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਕਾਰਨ 9ਵੀਂ ਮੌਤ ਦਰਜ

ਜਲੰਧਰ ਜ਼ਿਲ੍ਹੇ ਦੇ ਵਿੱਚ ਕੋਰੋਨਾ ਨੇ ਲਈ 9ਵੀ ਮੌਤ। ਦੱਸ ਦਈਏ ਮ੍ਰਿਤਕ ਲੁਧਿਆਣਾ DMC ਹਸਪਤਾਲ ਵਿਚ ਦਾਖਲ ਸੀ। ਜਲੰਧਰ ਦੇ ਟੈਗੋਰ ਨਗਰ ਦੇ ਰਹਿਣ ਵਾਲੇ 64 ਸਾਲਾ ਵਿਅਕਤੀ ਨੂੰ 1 ਜੂਨ ਨੂੰ ਐੱਸ. ਜੀ. ਐੱਲ. ਹਸਪਤਾਲ ਤੋਂ ਡੀ. ਐੱਮ. ਸੀ. ਹਸਪਤਾਲ ਰੈਫਰ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਦੇਰ ਰਾਤ ਮਰੀਜ਼ ਨੇ ਦਮ ਤੋੜ ਦਿੱਤਾ। ਉਕਤ ਵਿਅਕਤੀ ਦੀ ਬੀਤੇ ਦਿਨ ਹੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਉਕਤ ਮਰੀਜ਼ ਸ਼ੂਗਰ ਦੀ ਬੀਮਾਰੀ ਨਾਲ ਵੀ ਪੀੜਤ ਸੀ