Punjab
ਕਪੂਰਥਲਾ ‘ਚ ਟਾਵਰ ਤੇ ਚੜ੍ਹਿਆ ਅਧਿਆਪਕ, ਕਿਹਾ ਮੰਗ ਕਰੋ ਪੂਰੀ ਨਹੀਂ ਤਾਂ ਹੇਠਾਂ ਮਿਲੇਗੀ ਮੇਰੀ ਲਾਸ਼

ਇਕ ਅਧਿਆਪਕ ਅੱਧੀ ਰਾਤ ਤੋਂ ਮੋਬਾਈਲ ਟਾਵਰ ‘ਤੇ ਚੜ੍ਹਿਆ ਹੈ। ਉਹ ਈਜੀਐੱਸ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ‘ਤੇ ਅੜਿਆ ਹੋਇਆ। ਮੌਕੇ ‘ਤੇ ਐੱਸਡੀਐੱਮ ਕਪੂਰਥਲਾ, ਐੱਸਐੱਚਓ ਸਿਟੀ ਤੇ ਡੀਸੀਪੀ ਆਪਣੀ ਟੀਮ ਸਮੇਤ ਮੌਜੂਦ ਹਨ।

ਉਸ ਦਾ ਕਹਿਣਾ ਹੈ ਕਿ ਕੋਵਿਡ19 ਕਾਰਨ ਮੱਧਮ ਵਰਗ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਪਏ ਹਨ।
ਭੁੱਖੇ ਮਰਨ ਵਰਗੇ ਹਾਲਾਤ ਬਣੇ ਹੋਏ ਹਨ। ਉਸ ਨੇ ਸੂਬਾ ਸਰਕਾਰ, ਸਿੱਖਿਆ ਮੰਤਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਈਜੀਐੱਸ ਅਧਿਆਪਕ ਨੂੰ ਪੱਕੇ ਕਰਨ ਦਾ ਹੁਕਮ ਜਾਰੀ ਨਾ ਕੀਤਾ ਗਿਆ ਤਾਂ ਉਸ ਦੀ ਲਾਸ਼ ਹੇਠਾਂ ਆਵੇਗੀ।