Connect with us

Amritsar

ਪਿੱਛਲੇ 24 ਘੰਟਿਆਂ ‘ਚ 170 FIR ਦਰਜ ‘ਤੇ 262 ਨੂੰ ਗ੍ਰਿਫਤਾਰ, ਕਰਫ਼ਿਊ ਦੀ ਕੀਤੀ ਸੀ ਉਲੰਘਣਾ

Published

on

ਪੰਜਾਬ ਵਿੱਚ ਕਾਨੂੰਨ ਦੀ ਉਲੰਘਣਾ ਕਰਨਾ ਜਿਵੇਂ ਆਮ ਗੱਲ ਹੈ। ਇੱਥੇ ਕੋਰੋਨਾ ਦੀ ਦਹਿਸ਼ਤ ਫੈਲੀ ਹੋਈ ਹੈ ਜਿਸਤੋ ਰਾਹਤ ਪਾਉਣ ਲਈ ਹਰ ਕੋਈ ਮੁਮਕਿਨ ਕੋਸ਼ਿਸ਼ ਕਰ ਰਿਹਾ ਹੈ। ਇਸ ਵਾਇਰਸ ਨੂੰ ਦੇਖਦੇ ਹੋਏ ਭਾਰਤ ਬੰਦ ਕੀਤਾ ਜਾ ਚੁੱਕਿਆ ਹੈ ਤਾਂ ਲੋਕ ਇਸ ਵਾਇਰਸ ਤੋਂ ਸੇਫ਼ ਰਹਿਣ। ਲੋਕ ਇਸ ਵਾਇਰਸ ਤੋਂ ਬਚਣ ਲਈ ਕਿ ਕੁੱਝ ਕਰ ਰਹੇ ਨੇ ਉਹ ਇਸ ਅੰਕੜੇ ਤੋਂ ਪਤਾ ਲੱਗ ਰਿਹਾ ਹੈ। ਪੁਲਿਸ ਵਲੋਂ ਗ੍ਰਿਫਤਾਰੀ ਤੇ FIR ਦੇ ਅੰਕੜੇ ਜਾਰੀ ਕੀਤੇ ਗਏ ਹਨ। ਜਿਸਦੇ ਵਿੱਚ ਮੋਹਾਲੀ ਤੇ ਅੰਮ੍ਰਿਤਸਰ ਪੇਂਡੂ ਇਲਾਕੇ ਦੇ ਲੋਕਾਂ ਦਾ ਨਾਂਅ ਸਾਰੀਆਂ ਤੋਂ ਅੱਗੇ ਹੈ।

ਪਿੱਛਲੇ 24 ਘੰਟਿਆ ਚ 170 FIR ਦਰਜ ਕੀਤੇ ਗਏ ਨੇ ਤੇ 262 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿਚੋਂ 4 ਲੋਕਾਂ ਵਲੋਂ Quarantine ਦੀ ਉਲੰਘਣਾ ਕੀਤੀ ਗਈ ਸੀ ਅਤੇ 166 ਲੋਕਾਂ ਵਲੋਂ ਕਰਫ਼ਿਊ ਦੀ ਉਲੰਘਣਾ ਕੀਤੀ ਗਈ ਸੀ।

ਮੋਹਾਲੀ ਵਿੱਚ ਕੁੱਲ 77 ਲੋਕਾਂ ਦੇ ਖ਼ਿਲਾਫ਼ ਐਫ. ਆਈ. ਆਰ ਦਰਜ ਕੀਤੇ ਗਏ ਹਨ ਜਦਕਿ 103 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 2 ਲੋਕਾਂ ਖ਼ਿਲਾਫ਼ ਐਫ ਆਈ ਆਰ ਕਰਫ਼ਿਊ ਦੀ ਉਲੰਘਣਾ ਕਰਨ ਕਾਰਨ ਦਰਜ ਕੀਤਾ ਗਿਆ ਹੈ।

ਅੰਮ੍ਰਿਤਸਰ ਦਾ ਅੰਕੜਾ ਦੇਖੀਏ ਤਾਂ ਹੁਣ ਤਕ 96 ਲੋਕਾਂ ਖ਼ਿਲਾਫ ਐਫ. ਆਈ. ਆਰ ਦਰਜ ਕੀਤੇ ਗਏ ਹਨ ਜਦਕਿ ਕੁੱਲ 127 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਵਿਚੋਂ ਪਿੱਛਲੇ 24 ਘੰਟਿਆਂ ਚ 7 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ 2 ਦੇ ਖਿਲਾਫ਼ ਐਫ.ਆਈ.ਆਰ ਦਰਜ ਕਰਨ ਦਾ ਕਾਰਨ ਕਰਫ਼ਿਊ ਦੀ ਉਲੰਘਣਾ ਕਰਨਾ ਸੀ ।

ਸਰਕਾਰ ਵੱਲੋਂ ਅਹਿਮ ਫੈਂਸਲੇ ਆਮ ਪਬਲਿਕ ਨੂੰ ਕੋਰੋਨਾ ਤੋਂ ਬਚਾਉਣ ਲਈ ਲਿੱਤੇ ਗਏ ਹਨ ਜੇਕਰ ਆਮ ਪਬਲਿਕ ਇਸਦਾ ਸਮਰਥਨ ਨਹੀਂ ਕਰੇਗੀ ਤਾਂ ਅਜਿਹੇ ਮੁਸ਼ਕਿਲ ਘੜੀ ਤੋਂ ਬਚਣਾ ਮੁਸ਼ਕਿਲ ਹੋ ਜਾਵੇਗਾ। ਸਰਕਾਰ ਵਲੋਂ ਕੀਤੇ ਫੈਸਲੇ ਨੂੰ ਸਾਰੀਆਂ ਵਲੋਂ ਸਮਰਥਨ ਦੀ ਲੋੜ ਹੈ।