India
ਦੇਸ਼ ‘ਚ ਬੀਤੇ 24 ਘੰਟਿਆ ਦੌਰਾਨ ਕੋਰੋਨਾ ਦੇ 9,985 ਮਾਮਲੇ ਹੋਏ ਦਰਜ

ਦੇਸ਼ ਦੇ ਵਿਚ ਮਹਾਂਮਰੀ ਨੇ ਆਤੰਕ ਮਚਾਇਆ ਹੋਇਆ ਹੈ। ਦਿਨੋਂ ਦਿਨ ਕੋਵੀਡ ਦੇ ਕੇਸ ਵਧਦੇ ਜਾ ਰਹੇ ਹਨ। ਦੱਸ ਦਈਏ ਬੀਤੇ 24 ਘੰਟਿਆ ਦੌਰਾਨ ਦੇਸ਼ ਦੇ ਵਿਚ ਕੁੱਲ 9,985 ਨਵੇਂ ਮਾਮਲੇ ਦਰਜ ਕੀਤੇ ਗਏ ਜਦਕਿ 279 ਲੋਕਾਂ ਦੀ ਮੌਤ ਦਰਜ ਕੀਤੀ ਗਈ। ਇਸਦੇ ਨਾਲ ਹੀ ਦੇਸ਼ ਦੇ ਵਿਚ ਕੋਰੋਨਾ ਨਾਲ ਸੰਕ੍ਰਮਣ ਦੀ ਗਿਣਤੀ 2 ਲੱਖ 76 ਹਜ਼ਾਰ 583 ਹੋ ਗਈ ਹੈ ਜਿਨ੍ਹਾ ਵਿੱਚੋ ਹਾਲੇ ਵੀ 1 ਲੱਖ 33 ਹਜ਼ਾਰ 632 ਕੇਸ ਐਕਟਿਵ ਹਨ ਅਤੇ 1 ਲੱਖ 35 ਹਜ਼ਾਰ 206 ਲੋਕ ਠੀਕ ਹੋ ਚੁੱਕੇ ਹਨ। ਇਸ ਮਹਾਂਮਾਰੀ ਨਾਲ ਹੁਣ ਤੱਕ ਦੇਸ਼ ਵਿਖੇ 7 ਹਜ਼ਾਰ 745 ਮੌਤਾਂ ਹੋਇਆ।