Punjab
ਲੁਧਿਆਣਾ ‘ਚ ਨੌਜਵਾਨ ਦੇ ਪੇਟ ‘ਚ ਚਾਕੂ ਨਾਲ ਕੀਤੇ ਵਾਰ

17 ਜਨਵਰੀ 2024: ਪੰਜਾਬ ਦੇ ਲੁਧਿਆਣਾ ‘ਚ ਲੁਟੇਰਿਆਂ ਦਾ ਆਤੰਕ ਜਾਰੀ ਹੈ। ਜਦੋਂ ਇੱਕ ਨੌਜਵਾਨ ਦੇਰ ਰਾਤ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਨਕਦੀ ਅਤੇ ਮੋਬਾਈਲ ਫੋਨ ਖੋਹ ਲਿਆ। ਨੌਜਵਾਨ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਦੇ ਪੇਟ ‘ਚ ਚਾਕੂ ਮਾਰ ਦਿੱਤਾ। ਖੂਨ ਨਾਲ ਲੱਥਪੱਥ ਨੌਜਵਾਨ ਸੜਕ ‘ਤੇ ਦਰਦ ਨਾਲ ਚੀਕਦਾ ਰਿਹਾ। ਬਾਅਦ ਵਿੱਚ ਉਸਨੇ ਲੋਕਾਂ ਨੂੰ ਆਪਣੇ ਪਿਤਾ ਦਾ ਮੋਬਾਈਲ ਨੰਬਰ ਦੱਸਿਆ ਅਤੇ ਪਰਿਵਾਰ ਨੂੰ ਸੂਚਿਤ ਕੀਤਾ।ਨੌਜਵਾਨ ਦੇ ਪੇਟ ਦੀਆਂ ਨਾੜਾਂ ਕੱਟੀਆਂ ਗਈਆਂ|