Punjab
CRIME: ਲੁਧਿਆਣਾ ‘ਚ ਮਤਰੇਏ ਪਿਤਾ ਨੇ ਧੀ ਨਾਲ ਕੀਤਾ ਕੁਕਰਮ
30ਸਤੰਬਰ 2023: ਲੁਧਿਆਣਾ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਤਰੇਏ ਪਿਤਾ ਨੇ ਆਪਣੀ ਧੀ ਨਾਲ ਬਲਾਤਕਾਰ ਕੀਤਾ ਹੈ। ਇੰਨਾ ਹੀ ਨਹੀਂ ਉਹ ਰਾਤ ਨੂੰ ਸੌਂਦੇ ਸਮੇਂ ਲੜਕੀ ਦੇ ਗੁਪਤ ਅੰਗਾਂ ਨੂੰ ਵੀ ਛੂਹ ਲੈਂਦਾ ਸੀ। ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਮਤਰੇਏ ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਉਸ ਦੀ ਪਛਾਣ ਕਵਾਲਟੀ ਚੌਕ ਦੀ ਗਲੀ ਨੰਬਰ 2 ਦੇ ਰਹਿਣ ਵਾਲੇ ਦੇਵਰਾਜ ਵਜੋਂ ਹੋਈ ਹੈ। ਪੀੜਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਦੂਜਾ ਵਿਆਹ ਦੇਵਰਾਜ ਨਾਲ 16 ਅਕਤੂਬਰ 2019 ਨੂੰ ਹੋਇਆ ਸੀ। ਉਸ ਦੇ ਪਹਿਲੇ ਪਤੀ ਤੋਂ ਇੱਕ ਬੇਟੀ ਹੈ। ਦੂਜੇ ਵਿਆਹ ਤੋਂ ਕਰੀਬ ਦੋ ਸਾਲ ਬਾਅਦ ਦੇਵਰਾਜ ਨੇ ਆਪਣੀ 14 ਸਾਲ ਦੀ ਬੇਟੀ ‘ਤੇ ਬੁਰੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਇਸ ਬਾਰੇ ਉਨ੍ਹਾਂ ਦੀ ਲੜਕੀ ਨੇ ਵੀ ਕਈ ਵਾਰ ਉਨ੍ਹਾਂ ਨੂੰ ਦੱਸਿਆ ਸੀ। ਜਦੋਂ ਉਹ ਦੇਵਰਾਜ ਨੂੰ ਗਲਤ ਕੰਮ ਕਰਨ ਤੋਂ ਰੋਕਦੀ ਸੀ ਤਾਂ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।