Punjab
ਮੋਹਾਲੀ ਵਿਚ ਦੁੱਧ ਲਈ ਪ੍ਰੇਸ਼ਾਨ ਪਰਿਵਾਰ, ਘਰ ਤੱਕ ਨਹੀਂ ਪਹੁੰਚਿਆ ਦੁੱਧ, ਬੱਚੇ ਕਰ ਰਹੇ ਨੇ ਉਡੀਕ
ਕੋਰੋਨਾ ਦੀ ਦਹਿਸ਼ਤ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸਦੇ ਕਾਰਨ ਪੰਜਾਬ ਦੇ ਨਾਲ ਹੋਰ ਸ਼ਹਿਰਾਂ ਵਿੱਚ 15 ਅਪ੍ਰੈਲ ਤੱਕ ਸਖ਼ਤ ਤੌਰ ਤੇ ਕਰਫ਼ਿਊ ਐਲਾਨ ਕੀਤਾ ਗਿਆ ਹੈ। ਹੁਣ ਗੱਲ ਆਉਂਦੀ ਹੈ ਖਾਣ ਪੀਣ ਤੇ ਜਰੂਰਤ ਦੀਆਂ ਚੀਜ਼ਾਂ ਲੈਣ ਦੀ, ਇਸਦੀ ਸਹੂਲਤਾਂ ਵੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਘਰ ਘਰ ਸਮਾਨ ਸੁਪਲਾਈ ਕੀਤਾ ਜਾਏਗਾ। ਜੇ ਹੁਣ ਗੱਲ ਕਰੀਏ ਫ਼ੇਜ਼ ਗਿਆਰਾਂ ਦੀ ਜਿੱਥੇ ਕੁਝ ਇੱਕ ਪਰਿਵਾਰ ਐਸੇ ਹਨ ਜਿਨ੍ਹਾਂ ਦੇ ਘਰ ਵਿੱਚ ਸਵੇਰ ਤੋਂ ਦੁੱਧ ਦੀ ਸਪਲਾਈ ਨਹੀਂ ਹੋਈ , ਨਿੱਕੇ ਨਿੱਕੇ ਬੱਚੇ ਸਵੇਰ ਤੋਂ ਚਾਹ ਦੀ ਮੰਗ ਕਰ ਰਹੇ ਹਨ।
ਹਾਲਾਂਕਿ ਸਵੇਰ ਵੇਲੇ ਕੁਝ ਇੱਕ ਦੁਕਾਨਾਂ ਫ਼ੇਜ਼ ਗਿਆਰਾਂ ਦੇ ਵਿੱਚ ਖੁੱਲ੍ਹੀਆਂ ਹੋਈਆਂ ਸਨ, ਜਿਵੇਂ ਹੀ ਲੋਕ ਦੁਕਾਨਾਂ ਤੇ ਪਹੁੰਚ ਕੇ ਸਾਮਾਨ ਖਰੀਦ ਰਹੇ ਸਨ ਤਾਂ ਪੁਲੀਸ ਅਧਿਕਾਰੀ ਆ ਗਏ ਅਤੇ ਉਨ੍ਹਾਂ ਨੂੰ ਸਾਮਾਨ ਨਹੀਂ ਲੈਣ ਦਿੱਤਾ ਗਿਆ ।
ਪੁਲਿਸ ਕਰਮੀ ਆਪਣੀ ਡਿਊਟੀ ਨਿਭਾ ਰਹੇ ਨੇ , ਚੰਗੀ ਗੱਲ ਹੈ । ਪਰ ਜੇਕਰ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਲੋਕਾਂ ਨੂੰ ਖਾਣ ਪੀਣ ਦੀ ਮੁਸ਼ਕਿਲਤ ਦ ਸਾਹਮਣਾ ਕਰਨਾ ਪਵੇਗਾ। ਅਧਿਕਾਰੀਆਂ ਨੂੰ ਬੇਨਤੀ ਹੈ ਕਿ ਲੋੜਵੰਦ ਪਰਿਵਾਰਾਂ ਨੂੰ ਸਾਮਾਨ ਮੁਹੱਈਆ ਕਰਵਾਇਆ ਜਾਵੇ
ਜੋ ਹੈਲਪਲਾਈਨ ਨੰਬਰ ਮੁਹਾਲੀ ਜ਼ਿਲ੍ਹੇ ਲਈ ਦਿੱਤਾ ਗਿਆ ਹੈ ,ਉਸ ਨੰਬਰ ਤੇ ਬਹੁਤ ਵਾਰ ਫੋਨ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਫੋਨ ਨਹੀਂ ਸੀ ਮਿਲਿਆ।