Punjab
ਮੁਹਾਲੀ ਵਿਖੇ ਕੋਰੋਨਾ ਦੀ ਲਪੇਟ ‘ਚ ਆਈ ਨਰਸ, ਓਪੀਡੀ ਹੋਇਆ ਬੰਦ

ਮੁਹਾਲੀ, 17 ਜੁਲਾਈ (ਆਸ਼ੂ ਅਨੇਜਾ ): ਕੋਰੋਨਾ ਮਹਾਮਾਰੀ ਪੰਜਾਬ ਵਿਚ ਵੀ ਲਗਾਤਾਰ ਵਧਦੀ ਜਾ ਰਹੀ ਹੈ। ਜਿਥੇ ਬੀਤੇ ਕਈ ਦਿਨਾਂ ਤੋਂ ਮਾਮਲੇ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਮੁਹਾਲੀ ਜ਼ਿਲ੍ਹੇ ਵਿੱਚ ਵੀ ਅੱਜ 15 ਨਵੇਂ ਮਾਮਲੇ ਸਾਹਮਣੇ ਆਏ। ਦੱਸਣਯੋਗ ਹੈ ਕਿ ਸਰਕਾਰੀ ਹਸਪਤਾਲ ਖਰੜ ਵਿੱਚ ਓਪੀਡੀ ਬਲਾਕ ਵਿੱਚ ਪਰਚੀਆਂ ਬਣਾਉਣ ਵਾਲੀ ਨਰਸ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਨਰਸ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਂਦਾ ਤੋਂ ਬਾਅਦ ਓਪੀਡੀ ਨੂੰ ਇਕ ਦਿਨ ਦੇ ਲਈ ਬੰਦ ਕੀਤਾ ਗਿਆ ਹੈ ਅਤੇ ਨਰਸ ਦੇ ਨਾਲ ਵਾਲੇ ਸਟਾਫ ਨੂੰ ਘਰ ਵਿਚ ਇਕਾਂਤਵਾਸ ਵੱਜੋਂ ਰਹਿਣ ਨੂੰ ਕਿਹਾ ਗਿਆ ਹੈ।