Punjab
ਦੋਧੀ ਤੇ ਤਿੰਨ ਵਿਅਕਤੀਆਂ ਵੱਲੋਂ ਗੰਡਾਸਿਆਂ ਨਾਲ ਕੀਤਾ ਹਮਲਾ

ਮੋਹਾਲੀ , 11 ਮਾਰਚ (ਆਸ਼ੂ ਅਨੇਜਾ): ਕਮਲਪ੍ਰੀਤ ਸਿੰਘ ਨਾ ਦੇ ਦੋਧੀ ਨੂੰ ਫੇਜ 9 ਵਿਖੇ ਬੁੱਧਵਾਰ ਨੂੰ ਤਿੰਨ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਪਹਿਲਾ ਗੰਡਾਸਿਆਂ ਨਾਲ ਹਮਲੇ ਕੀਤੇ ਉਸ ਤੋਂ ਬਾਅਦ ਓਹਨਾਂ ਨੇ ਪੱਟ ਤੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਕਮਲਪ੍ਰੀਤ ਬੇਹੋਸ਼ ਹੋਕੇ ਡਿੱਗ ਗਿਆ। ਗੁਆਂਢੀਆਂ ਨੇ ਜ਼ਖਮੀ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ।

ਹਾਲਾਂਕਿ ਇਹ ਮਾਮਲਾ ਪਹਿਲਾਂ ਦੀ ਰੰਜਿਸ਼ ਦੱਸਿਆ ਜਾ ਰਿਹਾ ਹੈ ਕਿਉਂਕਿ ਕਮਲਪ੍ਰੀਤ ਦੀ ਸਟੂਡੈਂਟਸ ਚੋਣਾਂ ਸਮੇਂ ਵੀ ਇਹਨਾਂ ਨਾਲ ਲੜਾਈ ਹੋਈ ਸੀ। ਜ਼ਖਮੀ ਦਾ ਕਹਿਣਾ ਹੈ ਕਿ ਮੇਰੀ ਇਹਨਾਂ ਨਾਲ ਕੋਈ ਲੜਾਈ ਨਹੀਂ ਸੀ, ਇਹ ਮੇਰੇ ਦੋਸਤ ਦੀ ਲੜਾਈ ਸੀ।