Connect with us

Punjab

ਨਾਭਾ ‘ਚ 23 ਸਾਲਾਂ ਲੜਕੀ ਨੇ ਮਾਰੀ ਨਹਿਰ ‘ਚ ਛਾਲ, ਛੇੜ ਛਾੜ ਦੀਆ ਘਟਨਾਵਾਂ ਤੋਂ ਤੰਗ ਆ ਕੀਤੀ ਖ਼ੁਦਕੁਸ਼ੀ

Published

on

24 ਦਸੰਬਰ 2023: ਅਕਸਰ ਕੁੜੀਆਂ ਨੂੰ ਛੇੜ ਛਾੜ ਦੀਆ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਸ ਦੇ ਚੱਲ ਦੇ ਕੁੱਝ ਤਾਂ ਹਿੰਮਤ ਕਰ ਕੇ ਇਹਨਾਂ ਮਾਮਲਿਆਂ ਚ ਕਾਰਵਾਈ ਕਰਵਾ ਦਿੰਦੀਆਂ ਹਨ ਪਰ ਕੁੱਝ ਕੁੜੀਆਂ ਵੱਲੋਂ ਇਹਨਾਂ ਮਾਮਲਿਆਂ ‘ਚ ਕਿਸੇ ਵੀ ਤਰਾਂ ਦਾ ਸਖ਼ਤ ਕਦਮ ਚੁੱਕਣ ਦੀ ਬਜਾਏ ਖ਼ੌਫ਼ਨਾਕ ਕਦਮ ਚੁੱਕ ਲਿਆ ਜਾਂਦਾ ਹੈ| ਅਜਿਹਾ ਹੀ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਜਿੱਥੇ ਨਿੱਤ ਦੇ ਤੰਗ ਪ੍ਰਸ਼ੇਾਨ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਇਸ ਤਰਾ ਦੀਆ ਹਰਕਤਾਂ ਤੋਂ ਤੰਗ ਆ ਲੜਕੀ ਨੇ ਨਹਿਰ ਚ ਛਾਲ ਮਾਰ ਖ਼ੁਦਕੁਸ਼ੀ ਕਰ ਲਈ ਹੈ|

ਨਾਭਾ ਬਲਾਕ ਦੇ ਪਿੰਡ ਪੇਧਨ ਦੀ ਰਹਿਣ ਵਾਲੀ ਕਾਜਲ ਕੌਰ 23 ਸਾਲਾ ਨੇ ਜਿਸ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਾਜਲ ਕੌਰ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਆਪਣੇ ਭਰਾ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਰਜਿੰਦਰ ਸਿੰਘ ਵਾਸੀ ਪਿੰਡ ਰੰਨੋ ਦੇ ਵਿਅਕਤੀ ਤੇ ਆਰੋਪ ਲਗਾਏ ਕਿ ਉਹ ਮੈਨੂੰ ਅਕਸਰ ਹੀ ਤੰਗ ਪਰੇਸ਼ਾਨ ਕਰ ਰਿਹਾ ਜਿਸ ਕਰਕੇ ਮੈਂ ਆਤਮ ਹੱਤਿਆ ਕਰ ਰਹੀ ਹਾਂ। ਜਿਸ ਤੋਂ ਬਾਅਦ ਕਾਜਲ ਨੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਕਾਜਲ ਸੁਵਿਧਾ ਕੇਂਦਰ ਵਿੱਚ ਲੱਗੀ ਹੋਈ ਸੀ। ਪੁਲਿਸ ਨੇ ਆਰੋਪੀ ਰਜਿੰਦਰ ਸਿੰਘ ਦੇ ਖਿਲਾਫ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।