Corona Virus
ਪਠਾਨਕੋਟ ‘ਚ ਕੋਰੋਨਾ ਦੇ 19 ਕੇਸ ਕੋਰੋਨਾ ਪੌਜ਼ਿਟਿਵ ਪਾਏ ਗਏ

ਪਠਾਨਕੋਟ, ਮੁਕੇਸ਼ ਸੈਣੀ, 11 ਜੂਨ : ਪੰਜਾਬ ‘ਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ – ਦਿਨ ਵੱਧਦਾ ਜਾ ਰਿਹਾ ਜਿਸਦੇ ਚਲਦੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਅਤੇ ਸਾਰੇ ਕਾਰੋਬਾਰ ਵੀ ਠੱਪ ਪਏ ਹਨ। ਦਸ ਦਈਏ ਕਿ ਅੱਜ ਪਠਾਨਕੋਟ ‘ਚ 19 ਕੇਸ ਕੋਰੋਨਾ ਪੌਜ਼ਿਟਿਵ ਸਾਹਮਣੇ ਆਏ ਹਨ। ਜਾਣਕਾਰੀ ਦੇ ਅਨੁਸਾਰ ਉਹਨਾਂ ਵਿੱਚੋ 2 ਬੱਚੇ ਵੀ ਪੌਜ਼ਿਟਿਵ ਪਾਏ ਗਏ ਹਨ ਅਤੇ ਪੌਜ਼ਿਟਿਵ ਬੱਚਿਆਂ ਵਿੱਚੋ ਇਕ ਦੀ ਉਮਰ 3 ਸਾਲਾਂ ਅਤੇ ਦੂਸਰੇ ਦੀ 6 ਸਾਲਾਂ ਦਸੀ ਜਾ ਰਹੀ ਹੈ।
ਜਿਸਦੇ ਚਲਦੇ ਪਠਾਨਕੋਟ ਚ ਕੋਰੋਨਾ ਦਾ ਆਕੜਾਂ ਇਸ ਪ੍ਰਕਾਰ ਹੈ –
ਕੁੱਲ ਆਕੜਾਂ – 132
ਠੀਕ ਹੋਏ – 65
ਐਕਟਿਵ – 63
ਮੌਤ – 4