Punjab
ਪਠਾਨਕੋਟ ‘ਚ ਤੇਜ਼ ਤੂਫਾਨ ਕਾਰਨ ਟਰੱਕ ਤੇ ਡਿੱਗਿਆ ਦਰੱਖਤ

- ਦਰੱਖ਼ਤ ਦਾ ਇਕ ਹਿੱਸਾ ਟੁੱਟ ਕੇ ਡਿੱਗਿਆ ਟਰੱਕ ਉੱਤੇ
- ਟਰੱਕ ਚਾਲਕ ਤੇ ਉਸਦਾ ਸਾਥੀ ਵਾਲ ਵਾਲ ਬਚੇ
- ਹਾਇਵੇ ਦਾ ਇੱਕ ਹਿੱਸਾ ਹੋਇਆ ਬੰਦ
ਪਠਾਨਕੋਟ, 11 ਜੁਲਾਈ (ਮੁਕੇਸ਼ ਸੈਨੀ): ਪਠਾਨਕੋਟ ‘ਚ ਤੇਜ਼ ਤੂਫਾਨ ਦੇ ਨਾਲ ਬਾਰਿਸ਼ ਵੀ ਹੋਈ ਜਿਸ ਦੇ ਨਾਲ ਜਿੱਥੇ ਇਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਇਵੇ ਉੱਤੇ ਵੱਡੇ ਵੱਡੇ ਦਰਖਤ ਸੜਕ ਉੱਤੇ ਡਿੱਗ ਗਏ ਜਿਸਦੇ ਕਾਰਨ ਹਾਈਵੇ ਦਾ ਇੱਕ ਹਿੱਸਾ ਬੰਦ ਹੋ ਗਿਆ। ਇਸਦੇ ਨਾਲ ਹੀ ਇਸ ਤੂਫਾਨ ਕਾਰਨ ਇਕ ਵੱਡਾ ਸੜਕ ਹਾਦਸਾ ਹੁੰਦੇ ਹੁੰਦੇ ਟਲਿਆ। ਤੂਫਾਨ ਕਾਰਨ ਦਰਖ਼ਤ ਦਾ ਇਕ ਵੱਡਾ ਹਿੱਸਾ ਟਰੱਕ ਉੱਤੇ ਡਿੱਗ ਗਿਆ ਜਿਸ ਕਾਰਨ ਡਰਾਈਵਰ ਅਤੇ ਉਸਦਾ ਸਾਥੀ ਵਾਲ ਵਾਲ ਬਚੇ।
Continue Reading