Connect with us

Punjab

ਪਠਾਨਕੋਟ ‘ਚ ਵੱਧਦੇ ਕੋਰੋਨਾ ਦੇ ਮੱਦੇਨਜ਼ਰ ਲੋਕਾਂ ਦੇ ਕਰਫ਼ਿਊ ਪਾਸ ਕੀਤੇ ਕੈਂਸਲ

Published

on

ਪਠਾਨਕੋਟ, 13 ਅਪ੍ਰੈਲ (ਮੁਕੇਸ਼ ਸੈਣੀ): ਪਠਾਨਕੋਟ ਵਿੱਚ ਦਿਨੋਂ ਦਿਨ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋੰ ਬਾਹਰ ਘੁੰਮਦੇ ਲੋਕਾਂ ਨੂੰ ਬਹੁਤ ਵਾਰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਲੋਕ ਬਾਹਰ ਘੁੰਮਦੇ ਨਜ਼ਰ ਆਏ ਅਤੇ ਪ੍ਰਸ਼ਾਸਨ ਵੱਲੋੰ ਦਿੱਤੇ ਗਏ ਕਰਫ਼ਿਊ ਪਾਸ ਦਾ ਨਜਾਇਜ਼ ਫਾਇਦਾ ਚੁੱਕ ਰਹੇ ਹਨ। ਇਸ ਲਈ ਪ੍ਰਸ਼ਾਸਨ ਵੱਲੋਂ ਪਠਾਨਕੋਟ ਚ ਲੋਕਾਂ ਨੂੰ ਦਿੱਤੀ ਗਈ ਰਾਹਤ ਨੂੰ ਰਾਤ 12 ਵਜੇ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਪਹਿਲਾਂ ਤੋਂ ਬਣੇ ਕਰਫ਼ਿਊ ਪਾਸ ਵੀ ਕੈਂਸਲ ਕਰ ਦਿੱਤੇ ਗਏ ਹਨ। ਹੁਣ ਕਰਫ਼ਿਊ ਪਾਸ ਦੁਬਾਰਾ ਤੋਂ ਬਣਾਏ ਜਾਣਗੇ। ਇਸਦੇ ਨਾਲ ਹੀ ਪਠਾਨਕੋਟ ਦੇ ਡੀ.ਸੀ ਨੇ ਇਹ ਵੀ ਕਿਹਾ ਕਿ ਦੁਕਾਨਦਾਰ ਅਤੇ ਖਾਣ ਪੀਣ ਦਾ ਸਮਾਨ ਸਪਲਾਈ ਕਰਨ ਵਾਲਿਆਂ ਦੇ ਪਾਸ ਵੀ ਦੁਬਾਰਾ ਤੋਂ ਬਣਾਏ ਜਾਣਗੇ।