Punjab
ਪੁਲਿਸ ਰਿਕਾਰਡ ਵਿੱਚ ਮਰਿਆ ਵਿਅਕਤੀ ਨਿਕਲਿਆ ਜਿੰਦਾ

- ਪੁਲਿਸ ਰਿਕਾਰਡ ਵਿੱਚ ਮਰਿਆ ਵਿਅਕਤੀ ਨਿਕਲਿਆ ਜਿੰਦਾ , ਮਨਜੀਤ ਸਿੰਘ ਖਾਲਸਾ ਨਾਮਕ ਵਿਅਕਤੀ ਨੇ ਸਮਾਜਸੇਵੀ ਜਤਿੰਦਰ ਸਿੰਘ ਲਾਡੀ ਨਾਮਕ ਵਿਅਕਤੀ ਨੂੰ ਕੇਸ ਵਿੱਚ ਫਸਾਉਣ ਖਾਤਰ ਫੇਸਬੂਕ ਤੇ ਲਾਈਵ ਹੋ ਕੇ ਜਤਿੰਦਰ ਸਿੰਘ ਅਤੇ ਉਸਦੇ ਸਾਥੀਆਂ ਵੱਲੋ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਆਖਦਿਆ ਬਿਆਸ ਦਰਿਆ ਵਿੱਚ ਛਾਲ ਕਰਕੇ ਆਤਮਹੱਤਿਆਂ ਦੀ ਕਹੀ ਸੀ ਗੱਲ
- ਮਨਜੀਤ ਸਿੰਘ ਖਾਲਸਾ ਨੇ ਦਾਹੜੀ ਕੇਸ ਕਟਵਾ ਕੇ ਬਦਲ ਲਿਆ ਸੀ ਭੇਸ ,ਖਾਲਸਾ ਦੀ ਪਤਨੀ ਦੇ ਬਿਆਨਾਂ ਤੇ ਢਿਲਵਾ ਪੁਲਿਸ ਵੱਲੋ ਜਤਿੰਦਰ ਸਿੰਘ ਖਾਲਸਾ ਦੀ ਮੋਤ ਲਈ ਜਿੰਮੇਵਾਰ ਦੱਸਦਿਆਂ 9 ਜੂਨ ਨੂੰ ਧਾਰਾ 306 ਤਹਿਤ ਕੀਤਾ ਸੀ ਕੇਸ ਦਰਜ
- ਤਰਨ ਤਾਰਨ ਵਿਖੇ ਕਾਰ ਵੇਚਣ ਦੀ ਕੋਸ਼ਿਸ ਕਰਦਿਆਂ ਸ਼ੱਕ ਪੈਣ ਤੇ ਲੋਕਾਂ ਵੱਲੋ ਫੜ ਕੇ ਕੀਤਾ ਤਰਨ ਤਾਰਨ ਪੁਲਿਸ ਹਵਾਲੇ
ਤਰਨਤਾਰਨ, 17 ਜੂਨ (ਪਵਨ ਸ਼ਰਮਾ) : ਪੁਲਿਸ ਰਿਕਾਰਡ ਵਿੱਚ ਬੀਤੇ ਦਿਨੀ ਮਰਿਆ ਵਿਅਕਤੀ ਜਿੰਦਾ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਅਮ੍ਰਿਤਸਰ ਵਾਸੀ ਮਨਜੀਤ ਸਿੰਘ ਖਾਲਸਾ ਨਾਮ ਦੇ ਵਿਅਕਤੀ ਦਾ ਬਟਾਲਾ ਦੇ ਜਤਿੰਦਰ ਸਿੰਘ ਨਾਮੀ ਵਿਅਕਤੀ ਨਾਲ ਪੈਸਿਆਂ ਦੇ ਲੈਣ ਦੇਣ ਦਾ ਵਿਵਾਦ ਚੱਲ ਰਿਹਾ ਸੀ ਜਿਸਦੇ ਚੱਲਦਿਆਂ ਜਤਿੰਦਰ ਸਿੰਘ ਲਾਡੀ ਵੱਲੋ ਮਨਜੀਤ ਸਿੰਘ ਖਾਲਸਾ ਦੇ ਖਿਲਾਫ ਸ਼ੋਸਲ ਮੀਡੀਆਂ ਤੇ ਵੀਡੀਉ ਵਾਇਰਲ ਕਰ ਕੇ ਮਨਜੀਤ ਸਿੰਘ ਤੇ ਠੱਗੀਆਂ ਮਾਰਨ ਦੇ ਗੰਭੀਰ ਅਰੋਪ ਲਗਾਏ ਸਨ ਜਿਸਦੇ ਚੱਲਦਿਆਂ ਮਨਜੀਤ ਸਿੰਘ ਖਾਲਸਾ ਵੱਲੋ ਬੀਤੇ ਦਿਨੀ ਜਤਿੰਦਰ ਸਿੰਘ ਲਾਡੀ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਥੇ ਹੀ ਉਸ ਵੱਲੋ ਸ਼ੋਸਲ ਮੀਡੀਆਂ ਤੇ ਲਾਈਵ ਹੋ ਕੇ ਜਤਿੰਦਰ ਸਿੰਘ ਤੋ ਤੰਗ ਆ ਕੇ ਬਿਆਸ ਦਰਿਆਂ ਦੇ ਵਿੱਚ ਛਾਲ ਮਾਰ ਕੇ ਆਤਮਹੱਤਿਆਂ ਕਰਨ ਦੀ ਗੱਲ ਕੀਤੀ ਸੀ ਅਤੇ ਬਾਅਦ ਵਿੱਚ ਉਸਦੇ ਕਪੜੇ ਦਰਿਆਂ ਕਿਨਾਰੇ ਤੋ ਮਿਲੇ ਸਨ ਪੁਲਿਸ ਵੱਲੋ ਮਨਜੀਤ ਸਿੰਘ ਦੀ ਪਤਨੀ ਦੇ ਬਿਆਨਾਂ ਤੇ ਪੁਲਿਸ ਨੇ ਥਾਣਾ ਢਿਲਵਾ ਵਿਖੇ ਜਤਿੰਦਰ ਸਿੰਘ ਲਾਡੀ ਦੇ ਖਿਲਾਫ ਉਸਨੂੰ ਮਰਨ ਲਈ ਮਜਬੂਰ ਕਰਨ ਤੇ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆਂ ਸੀ ਜਦ ਕਿ ਮਨਜੀਤ ਸਿੰਘ ਖਾਲਸਾ ਜੋ ਪਹਿਲਾ ਸਿੱਖੀ ਸਰੂਪ ਵਿੱਚ ਸੀ ਉਸਨੇ ਆਪਣਾ ਭੇਸ ਬਦਲਣ ਲਈ ਆਪਣੀ ਦਹਾੜੀ ਅਤੇ ਕੇਸ ਕਟਵਾ ਕੇ ਹਿੰਦੂ ਦਿਖ ਬਣਾ ਲਈ ਗਈ ਸੀ ਉੱਧਰ ਪੁਲਿਸ ਵੱਲੋ ਜਤਿੰਦਰ ਦੀ ਗ੍ਰਿਫਤਾਰੀ ਲਈ ਕੋਸ਼ਿਸਾ ਜਾਰੀ ਸਨ ਕਿ ਮਨਜੀਤ ਸਿੰਘ ਖਾਲਸਾ ਜੋ ਕਿ ਤਰਨ ਤਾਰਨ ਵਿਖੇ ਕਾਰ ਵੇਚਣ ਲਈ ਆਇਆਂ ਸੀ ਉਸਨੂੰ ਕੁਝ ਲੋਕਾਂ ਵੱਲੋ ਸ਼ੱਕ ਪੈਣ ਤੇ ਕਾਬੂ ਕਰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆਂ ਤਰਨ ਤਾਰਨ ਪੁਲਿਸ ਨੇ ਮਨਜੀਤ ਸਿੰਘ ਖਾਲਸਾ ਥਾਣਾ ਢਿਲਵਾ ਦੀ ਪੁਲਿਸ ਨੂੰ ਬੁਲਾ ਕੇ ਅਗਲੀ ਕਾਰਵਾਈ ਸੋਪ ਦਿੱਤਾ ਗਿਆਂ ਹੈ ਗੋਰਤੱਲਬ ਹੈ ਕਿ ਮਨਜੀਤ ਸਿੰਘ ਖਾਲਸਾ ਲੋਕਾਂ ਨੂੰ ਆਪਣੇ ਆਪਨੂੰ ਹਿਊਮਨ ਰਾਈਟ ਕਮੇਟੀ ਦਾ ਚੇਅਰਮੈਨ ਦੱਸਦਾ ਸੀ।
ਦੱਸ ਦਈਏ ਮਨਜੀਤ ਸਿੰਘ ਖਾਲਸਾ ਪੁਲਿਸ ਹਿਰਾਸਤ ਵਿਚ ਹੈ ਜਿਸ ਵੱਲੋ ਸਮਾਜਸੇਵੀ ਦੇ ਕੰਮਾਂ ਦੇ ਲਈ ਹਿਊਮਨ ਰਾਈਟ ਕਮੇਟੀ ਬਣਾਈ ਹੋਈ ਹੈ ਅਤੇ ਖੁੱਦ ਉਸਦਾ ਚੇਅਰਮੈਨ ਸੀ ਅਤੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲਾਕਡਾਊਨ ਦੋਰਾਣ ਉਸ ਵੱਲੋ ਗਰੀਬ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਦੀ ਖਬਰਾਂ ਵੀ ਮੀਡੀਆਂ ਵਿੱਚ ਨਸ਼ਰ ਹੋਈਆਂ ਸਨ ਮਨਜੀਤ ਸਿੰਘ ਖਾਲਸਾ ਦੀ ਇਸ ਦੋਰਾਣ ਮੁਲਾਕਾਤ ਬਟਾਲਾ ਇਲਾਕੇ ਦੇ ਸਮਾਜਸੇਵੀ ਜਤਿੰਦਰ ਸਿੰਘ ਲਾਡੀ ਨਾਲ ਹੋਈ ਅਤੇ ਲਾਡੀ ਨੇ ਖਾਲਸਾ ਦੀਆਂ ਗੱਲਾਂ ਤੋ ਪ੍ਰਭਾਵਿਤ ਹੋ ਕੇ ਉਸਨੂੰ ਪਿੰਡਾਂ ਵਿੱਚੋ ਸਸਤੇ ਰੇਟ ਤੇ ਕਣਕ ਚੁਕਵਾ ਦਿੱਤੀ ਲਾਡੀ ਨੇ ਦੱਸਿਆਂ ਕਿ ਉਸਨੇ ਖਾਲਸਾ ਪਾਸੋ ਕਣਕ ਦੇ ਪੈਸੇ ਲੈਣੇ ਸਨ ਉਹ ਦੇ ਨਹੀ ਰਿਹਾ ਸੀ ਜੋ ਚੈਕ ਵੀ ਦੇ ਰਿਹਾ ਸੀ ਉਹ ਵੀ ਕਥਿਤ ਤੋਰ ਬੋਗਸ ਹੋ ਰਹੇ ਸਨ ਜਿਸਤੇ ਤੰਗ ਆਕੇ ਉਸ ਵੱਲੋ ਸ਼ੋਸਲ ਮੀਡੀਆਂ ਤੇ ਖਾਲਸਾ ਦੇ ਕਾਰਨਾਮਿਆਂ ਦੀ ਵੀਡੀਉ ਆਪਣੀ ਅਵਾਜ ਵਿੱਚ ਬਣਾ ਕੇ ਪਾ ਦਿੱਤੀ ਲਾਡੀ ਨੇ ਦੱਸਿਆਂ ਨੇ ਕਿ ਜਿਸ ਤੋ ਖਫਾ ਕੇ ਹੋ ਕੇ ਖਾਲਸਾ ਵੱਲੋ ਉਸਨੂੰ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਜਿਸਦੀ ਰਿਕਾਰਡਿੰਗ ਵੀ ਉਸ ਪਾਸ ਹੈ ਜਿਸਤੋ ਬਾਅਦ ਖਾਲਸਾ ਵੱਲੋ ਉਸਨੂੰ ਝੂਠਾ ਫਸਾਉਣ ਖਾਤਰ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਬਿਆਸ ਦਰਿਆਂ ਵਿੱਚ ਛਾਲ ਮਾਰਕੇ ਆਤਮਹੱਤਿਆਂ ਕਰਨ ਦੀ ਗੱਲ ਕਹੀ ਜਾਂਦੀ ਹੈ ਅਤੇ ਉਸਤੋ ਬਾਅਦ ਉਹ ਗਾਇਬ ਹੋ ਜਾਂਦਾ ਹੈ ਦਰਿਆਂ ਕਿਨਾਰੇ ਤੋ ਉਸਦੇ ਕਪੜੇ ਮਿਲਦੇ ਹਨ ਅਤੇ ਪੁਲਿਸ ਵੱਲੋ ਥਾਣਾ ਢਿਲਵਾ ਵਿਖੇ ਉਸਦੇ ਖਿਲਾਫ ਖਾਲਸਾ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਤੇ 9 ਜੂਨ ਨੂੰ ਉਸਦੇ ਖਿਲਾਫ ਧਾਰਾ 306 ਦੇ ਤਹਿਤ ਪੁਲਿਸ ਵੱਲੋ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ
ਉੱਧਰ ਭੇਸ ਬਦਲ ਕੇ ਪੁਲਿਸ ਅਤੇ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪਾ ਰਿਹਾ ਹੈ ਮਨਜੀਤ ਸਿੰਘ ਖਾਲਸਾ ਤਰਨ ਤਾਰਨ ਵਿਖੇ ਇੱਕ ਕਾਰ ਲੈ ਕੇ ਪਹੁੰਚਦਾ ਹੈ ਅਤੇ ਕਾਰ ਵੇਚਣ ਦੀ ਕੋਸਿਸ ਕਰਦਾ ਹੈ ਜਿਥੇ ਕਾਰ ਖਰੀਦਦਾਰ ਵੱਲੋ ਉਸਦਾ ਪਰੂਫ ਮੰਗਣ ਤੇ ਉਸ ਵੱਲੋ ਆਪਣਾ ਹਿਊਮਨ ਰਾਈਟ ਕਮੇਟੀ ਦਾ ਆਈ ਕਾਰਡ ਦਿਖਾਉਣ ਤੇ ਉਹ ਪਹਿਚਾਣਿਆਂ ਜਾਂਦਾ ਹੈ ਜਿਸ ਤੇ ਉੱਕਤ ਲੋਕਾਂ ਵੱਲੋ ਸੌਸਲ ਮੀਡੀਆਂ ਤੇ ਲਾਡੀ ਦੀ ਵਾਈਰਲ ਵੀਡੀਉ ਤੇ ਦਿੱਤੇ ਨੰਬਰ ਤੇ ਕਾਲ ਕਰਕੇ ਸੂਚਿਤ ਕੀਤਾ ਜਾਂਦਾ ਹੈ ਅਤੇ ਖਾਲਸਾ ਨੂੰ ਪੁਲਿਸ ਨੂੰ ਸੋਪ ਦਿੱਤ ਜਾਂਦਾ ਹੈ।

ਉੱਧਰ ਤਰਨ ਤਾਰਨ ਪੁਲਿਸ ਵੱਲੋ ਖਾਲਸਾ ਦੀ ਹਿਰਾਸਤ ਬਾਰੇ ਥਾਣਾ ਢਿਲਵਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸ ਤੇ ਥਾਣਾ ਪੁਲਿਸ ਦੀ ਪਾਰਟੀ ਏ ਐਸ ਆਈ ਪਰਮਜੀਤ ਸਿੰਘ ਦੀ ਅਗਵਾਈ ਹੇਠ ਤਰਨ ਤਾਰਨ ਪਹੁੰਚਦੀ ਹੈ ਤੇ ਸਥਾਨਿਕ ਪੁਲਿਸ ਵੱਲੋ ਖਾਲਸਾ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਥਾਣਾ ਸ਼ਹਿਰੀ ਦੇ ਮੁੱਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆਂ ਕਿ ਇਹ ਵਿਅਕਤੀ ਮਨਜੀਤ ਸਿੰਘ ਖਾਲਸਾ ਹੈ ਜਿਸਨੇ ਸੋਸ਼ਲ ਮੀਡੀਆਂ ਤੇ ਲਾਈਵ ਹੋ ਕੇ ਆਤਮਹੱਤਿਆਂ ਕਰਨ ਦੀ ਗੱਲ ਕਹੀ ਸੀ ਤੇ ਪੁਲਿਸ ਵੱਲੋ ਇਸਦੀ ਪਤਨੀ ਹਰਵਿੰਦਰ ਕੋਰ ਦੇ ਬਿਆਨਾਂ ਤੇ ਜਤਿੰਦਰ ਸਿੰਘ ਲਾਡੀ ਖਿਲਾਫ ਧਾਰਾ 306 ਤਹਿਤ ਢਿਲਵਾ ਪੁਲਿਸ ਸ਼ਟੇਸ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਅਗਲੀ ਕਾਰਵਾਈ ਲਈ ਇਸ ਨੂੰ ਢਿਲਵਾ ਪੁਲਿਸ ਨੂੰ ਸੋਪਿਆ ਜਾ ਰਿਹਾ ਹੈ।