World
ਦੱਖਣੀ ਮੈਕਸੀਕੋ ‘ਚ ਯਾਤਰੀ ਬੱਸ ਸੜਕ ਤੋਂ ਖਿਸਕ ਕੇ 75 ਫੁੱਟ ਡੂੰਘੀ ਖੱਡ ‘ਚ ਡਿੱਗੀ, ਪੜੋ ਪੂਰੀ ਖ਼ਬਰ

ਮੈਕਸੀਕੋ ਸਿਟੀ 6 july 2023: ਦੱਖਣੀ ਮੈਕਸੀਕੋ ਵਿੱਚ ਇੱਕ ਯਾਤਰੀ ਬੱਸ ਸੜਕ ਤੋਂ ਫਿਸਲ ਕੇ 75 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 27 ਯਾਤਰੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੱਖਣੀ ਸੂਬੇ ਓਕਸਾਕਾ ਦੇ ਮਿਕਸਟੇਕਾ ‘ਚ ਬੁੱਧਵਾਰ ਯਾਨੀ ਕਿ ਬੀਤੇ ਦਿਨ ਵਾਪਰਿਆ ਹੈ। ਗ੍ਰਹਿ ਮੰਤਰੀ ਜੀਸਸ ਰੋਮੇਰੋ ਨੇ ਦੱਸਿਆ ਕਿ ਹਾਦਸੇ ਵਿੱਚ ਡੇਢ ਸਾਲ ਦੇ ਬੱਚੇ ਸਣੇ 27 ਲੋਕਾਂ ਦੀ ਮੌਤ ਹੋ ਗਈ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹਾਦਸੇ ‘ਚ ਕਰੀਬ 20 ਹੋਰ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਹੈ। ਰੋਮੇਰੋ ਨੇ ਕਿਹਾ ਕਿ ਸ਼ੱਕ ਹੈ ਕਿ ਡਰਾਈਵਰ ਨੇ ਬੱਸ ਦਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਗੱਡੀ ਖੱਡ ਵਿੱਚ ਡਿੱਗ ਗਈ। ਰੋਮੇਰਾ ਨੇ ਇੱਕ ਸਥਾਨਕ ਟੈਲੀਵਿਜ਼ਨ ਸਟੇਸ਼ਨ ਨੂੰ ਦੱਸਿਆ, “ਅਜਿਹਾ ਪ੍ਰਤੀਤ ਹੁੰਦਾ ਹੈ ਕਿ ਡਰਾਈਵਰ ਦੀ ਸਿਖਲਾਈ ਦੀ ਘਾਟ ਅਤੇ ਥਕਾਵਟ ਕਾਰਨ ਇਹ ਹਾਦਸਾ ਹੋਇਆ।