Religion
ਸ੍ਰੀ ਫਤਿਹਗੜ੍ਹ ਸਾਹਿਬ ‘ਚ ਸ਼ਹੀਦੀ ਜੋੜ ਮੇਲ,ਲੱਖਾਂ ਦੀ ਗਿਣਤੀ ‘ਚ ਸੰਗਤ ਹੁੰਦੀ ਨਤਮਸਤਕ
25 ਦਸੰਬਰ 2203: ਸਰਬੰਸਦਾਨੀ ਸ਼੍ਰੀ ਗੁਰੂਗੋਬਿੰਦ ਸਿੰਘ ਜੀ ਦੇ ਦੋਨੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦ ਜੋੜ ਮੇਲ 26, 27 ਅਤੇ 28 ਦਸੰਬਰ ਨੂੰ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਤੇ ਹੋਣ ਜਾ ਰਿਹਾ ਹੈ, ਜਿੱਥੇ ਇਸ ਦੌਰਾਨ 35 ਲੱਖ ਤੋਂ 40 ਲੱਖ ਦੇ ਲੱਗਭਗ ਸੰਗਤ ਦੇ ਪਹੁੰਚਣ ਦੀ ਉਮੀਦ ਹੈ ਉੱਥੇ ਹੀ ਸਭਾ ਸ਼ੁਰੂ ਹੋਂਣ ਤੋਂ ਪਹਿਲਾਂ ਹੀ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਪਹੁੰਚ ਸੰਗਤਾਂ ਵਲੋਂ ਵੱਡੀ ਗਿਣਤੀ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਸ਼ਹੀਦੀ ਸਭਾ ਵਿੱਚ ਪਹੁੰਚ ਰਹਿਆ ਸੰਗਤਾਂ ਦੀ ਸਹੁਲੀਅਤ ਲਈ ਐਸਜੀਪੀਸੀ ਅਤੇ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜਾਮ ਕੀਤੇ ਜਾਣ ਦੇ ਦਾਵੇ ਵੀ ਕੀਤੇ ਜਾ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਥਾਵਾਚਕ ਭਾਈ ਅਜਮੇਰ ਸਿੰਘ ਪਟਿਆਲਾ ਅਤੇ ਐਸਜੀਪੀਸੀ ਮੈਮਬਰ ਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ 26, 27 ਅਤੇ 28 ਦਿਸੰਬਰ ਨੂੰ ਸ਼ੁਰੂ ਹੋਣ ਜਾ ਰਹੀ ਸ਼ਹੀਦੀ ਸਭਾ ਲਈ ਤਿਆਰੀਆਂ ਮੁਕੰਮਲ ਹਨ ਇਸ ਸਭਾ ਦੀ ਸ਼ੁਰੂਆਤ 26 ਦਿਸੰਬਰ ਨੂੰ ਗੁਰਦੁਆਰਾ ਸ਼੍ਰੀ ਜਯੋਤੀਸ਼ਰੂਪ ਸਾਹਿਬ ਤੋਂ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਵੇਗੀ ਅਤੇ ਸਮਾਪਤੀ ਵੇਲੇ 28 ਦਿਸੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਇਸ ਦੌਰਾਨ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਜੇਵੇਗਾ ਜੋਕਿ ਗੁਰਦੁਆਰਾ ਸ਼੍ਰੀ ਜਯੋਤੀਸ਼ਰੂਪ ਸਾਹਿਬ ਪਹੁੰਚ ਸੰਪਨ ਹੋਵੇਗਾ, ਉੱਥੇ ਹੀ ਸੰਗਤ ਦੀ ਸਹੁਲੀਅਤ ਲਈ 400 ਦੇ ਲੱਗਭਗ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਸਿਸਿਟੀਵੀ ਕੈਮਰਿਆਂ ਰਾਹੀਂ ਵੱਧ ਸੰਗਤ ਵਾਲੀ ਥਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਪ੍ਰਬੰਧਾਂ ਸੰਬੰਧੀ ਜਾਣਕਾਰੀ ਦਿੰਦਿਆਂ ਫ਼ਤਹਿਗੜ੍ਹ ਸਾਹਿਬ ਦੇ ਐਸਪੀ ਰਾਕੇਸ਼ ਯਾਦਵ ਨੇ ਕਿਹਾ ਕੀ ਜੋੜ ਮੇਲਾ ਦੌਰਾਨ ਸੰਗਤ ਦੀ ਸਹੂਲਤ ਨੂੰ ਧਿਆਨ ‘ਚ ਰੱਖਦਿਆਂ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ, ਵੱਖ ਵੱਖ ਥਾਵਾਂ ਤੇ ਸਮਾਧਾਨ ਕੇਂਦਰ ਬਣਾਏ ਗਏ ਹਨ ਅਤੇ ਅਸੀਂ ਸੰਗਤ ਦੀ ਸੇਵਾ ਵਿੱਚ ਹਮੇਸ਼ਾ ਹਾਜਰ ਹਾਂ।
ਇਸ ਵਾਰ ਸ਼ਹੀਦ ਜੋੜ ਮੇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਪਹੁੰਚ ਰਹੀ ਹੈ ਅਤੇ ਸ਼੍ਰੀ ਗੁਰੂਗੋਬਿੰਦ ਸਿੰਘ ਜੀ ਦੇ ਦੋਨੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੀ ਹੈ, ਹਰਿਆਣਾ ਤੋਂ ਆਏ ਸ਼ਰਧਾਲੂਆਂ ਨੇ ਗੱਲਬਾਤ ਦੌਰਾਨ ਦੱਸਿਆ ਕੀ ਉਹ ਹਰ ਸਾਲ ਫ਼ਤਹਿਗੜ੍ਹ ਸਾਹਿਬ ਆਉਂਦੇ ਹਨ ਅਤੇ ਉਹਨਾਂ ਕਿਹਾ ਸਾਨੂੰ ਇਸ ਕੁਰਬਾਨੀ ਤੋਂ ਸੇਧ ਲੈਣੀ ਚਾਹੀਦੀ ਹੈ।