Corona Virus
ਤਰਨਤਾਰਨ ‘ਚ 47 ਲੋਕ ਕੋਰੋਨਾ ਪੌਜ਼ਿਟਿਵ, ਕੁੱਲ ਗਿਣਤੀ 87

ਤਰਨਤਾਰਨ, 5 ਮਈ : ਚੀਨ ਤੋਂ ਫੈਲੇ ਇਸ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਤੇ ਆਪਣਾ ਕੋਹਰਾਮ ਮਚਾਇਆ ਹੋਇਆ ਹੈ ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰਲੌਕਡਾਊਨ ਲਗਾ ਦਿੱਤਾ ਗਿਆ ਹੈ।
ਤਰਨਤਾਰਨ ਵਿਖੇ ਹਜ਼ੂਰ ਸਾਹਿਬ ਤੋ ਪਰਤੇ 47 ਹੋਰ ਸ਼ਰਧਾਲੂ ਕੋਰੋਨਾ ਪੌਜ਼ਿਟਿਵ ਸਾਹਮਣੇ ਆਏ ਹਨ। ਜ਼ਿਲੇ ਵਿੱਚ ਕੋਰੋਨਾ ਪੋਜ਼ੀਟਿਵ ਲੋਕਾਂ ਦੀ ਗਿਣਤੀ 87 ਹੋ ਗਈ ਹੈ। ਸਿਵਲ ਸਰਜਨ ਵੱਲੋਂ ਪੁਸ਼ਟੀ ਕੀਤੀ ਗਈ ਪੌਜ਼ਿਟਿਵ ਪਾਏ ਗਏ ਲੋਕਾਂ ਨੂੰ ਸਿਵਲ ਹਸਪਤਾਲ ਤਰਨਤਾਰਨ ਦੇ ਵਿੱਚ ਆਈਸੋਲੇਸ਼ਨ ਵਾਰਡ ‘ਚ ਦਾਖਿਲ ਕਰਵਾਇਆ ਗਿਆ ਹੈ।