Connect with us

Punjab

WEATHER : ਆਉਣ ਵਾਲੇ ਦਿਨਾਂ ‘ਚ ਧੁੰਦ ਲਗਾਤਾਰ ਮਚਾਵੇਗੀ ਤਬਾਹੀ

Published

on

9 ਦਸੰਬਰ 2023:  ਪੰਜਾਬ ‘ਚ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸਵੇਰ ਤੋਂ ਹੀ ਧੁੰਦ ਦਾ ਦੌਰ ਜਾਰੀ ਹੈ। ਪੰਜਾਬ ‘ਚ ਵੀਰਵਾਰ ਨੂੰ ਪਈ ਧੁੰਦ ਕਾਰਨ ਜਲੰਧਰ ਦੇ ਆਦਮਪੁਰ ‘ਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹੀ, ਜਦਕਿ ਪਟਿਆਲਾ ‘ਚ 50 ਤੋਂ 200 ਮੀਟਰ, ਲੁਧਿਆਣਾ ‘ਚ 200 ਤੋਂ 500 ਮੀਟਰ ਅਤੇ ਅੰਮ੍ਰਿਤਸਰ ਤੇ ਬਠਿੰਡਾ ‘ਚ 500 ਤੋਂ 1000 ਮੀਟਰ ਤੱਕ ਤਾਪਮਾਨ ਰਿਕਾਰਡ ਕੀਤਾ ਗਿਆ।

ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਧੁੰਦ ਲਗਾਤਾਰ ਤਬਾਹੀ ਮਚਾਵੇਗੀ, ਇਸ ਲਈ ਸਵੇਰ ਵੇਲੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਲੋੜ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦੋ ਹਫ਼ਤਿਆਂ ਵਿੱਚ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। ਭਾਵੇਂ 11 ਦਸੰਬਰ ਨੂੰ ਇੱਕ ਨਵੀਂ ਪੱਛਮੀ ਗੜਬੜ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗੀ, ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਦੌਰਾਨ ਅਸਮਾਨ ਵਿੱਚ ਸਿਰਫ਼ ਬੱਦਲ ਹੀ ਨਜ਼ਰ ਆਉਣਗੇ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ ਵਿੱਚ ਰਾਤ ਦੇ ਪਾਰਾ ਵਿੱਚ ਦੋ ਤੋਂ ਤਿੰਨ ਡਿਗਰੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।

ਵੀਰਵਾਰ ਨੂੰ ਪੰਜਾਬ ਦੇ ਘੱਟੋ-ਘੱਟ ਤਾਪਮਾਨ ‘ਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.6 ਡਿਗਰੀ ਵੱਧ ਗਿਆ। ਫਰੀਦਕੋਟ ਦਾ ਸਭ ਤੋਂ ਘੱਟ ਤਾਪਮਾਨ 6.5 ਡਿਗਰੀ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਤਾਪਮਾਨ 9.1, ਲੁਧਿਆਣਾ ਦਾ 8.3, ਪਟਿਆਲਾ ਦਾ 9.4, ਜਲੰਧਰ ਦਾ 7.7 ਅਤੇ ਪਠਾਨਕੋਟ ਦਾ ਤਾਪਮਾਨ 9.3 ਡਿਗਰੀ ਦਰਜ ਕੀਤਾ ਗਿਆ।