Punjab
ਬਟਾਲਾ ਦੇ ਗਾਂਧੀ ਕੈਪ ਇਲਾਕੇ ‘ਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ

3 ਦਸੰਬਰ 2203: ਬਟਾਲਾ ਦੇ ਗਾਂਧੀ ਕੈੰਪ ਇਲਾਕੇ ਚ ਅੱਜ ਦੇਰ ਰਾਤ ਮਾਹੌਲ ਉਸ ਵੇਲੇ ਤਨਾਵਪੂਰਨ ਹੋ ਗਿਆ ਇਲਾਕੇ ਚ ਦੋ ਧੜਿਆਂ ਦੀ ਆਪਸੀ ਲੜਾਈ ਦੇ ਕਾਰਨ ਇੱਕ ਧੜੇ ਦਾ ਵਿਅਕਤੀ ਦੌੜ ਕੇ ਕਿਸੇ ਗੁਆਂਢੀ ਦੇ ਅੰਦਰ ਜਾ ਕੇ ਦਾਖਲ ਹੋ ਗਿਆ ਤਾਂ ਦੂਸਰੇ ਧੜੇ ਨੇ ਵੱਡੀ ਗਿਣਤੀ ਵਿੱਚ ਵਿਅਕਤੀਆਂ ਨੇ ਉਸ ਘਰ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਘਰ ਦੀ ਜਿਥੇ ਭੰਨ ਤੋੜ ਕੀਤੀ ਉਥੇ ਹੀ ਫਾਇਰਿੰਗ ਕੀਤੀ ਜਿਸ ਦੇ ਚਲਦੇ ਉਸ ਘਰ ਦੇ ਮਾਲਕ ਇਕ ਰਿਕਸ਼ਾ ਚਲਾਕ ਦੇ ਲੱਗੀ ਗੋਲੀ | ਉਥੇ ਹੀ ਜਖਮੀ ਹਾਲਤ ਚ ਉਕਤ ਨੂੰ ਸਿਵਿਲ ਹਸਪਤਾਲ ਬਟਾਲਾ ਚ ਦਾਖਿਲ ਕਰਵਾਇਆ ਗਿਆ ਅਤੇ ਪੀੜਤ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ |
ਇਸ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਜਖਮੀ ਅਸ਼ੋਕ ਕੁਮਾਰ ਨਿਵਾਸੀ ਗਾਂਧੀ ਕੈੰਪ ਬਟਾਲਾ ਨੇ ਦੱਸਿਆ ਅੱਜ ਰਾਤ ਉਹਨਾਂ ਦੇ ਗੁਆਂਢ ਚ ਦੋ ਧਿਰਾਂ ਦੇ ਨੌਜਵਾਨਾਂ ਵਿੱਚ ਆਪਸੀ ਝਗੜਾ ਹੋ ਰਿਹਾ ਸੀ ਤਾਂ ਇੱਕ ਧੜੇ ਨੇ ਕੁਝ ਨੌਜਵਾਨਾਂ ਬੁਲਾਏ ਹੋਏ ਸਨ ਅਤੇ ਉਥੇ ਹੀ ਉਹਨਾਂ ਦੇ ਝਗੜੇ ਦੌਰਾਨ ਜਿੱਥੇ ਇੱਕ ਧਿਰ ਦਾ ਨੌਜਵਾਨ ਦੌੜ ਕੇ ਉਹਨਾਂ ਦੇ ਘਰ ਵੜ ਗਿਆ ਤਾਂ ਬਾਹਰ ਤੋਂ ਆਏ ਹੋਏ ਹਮਲਾਵਰਾਂ ਨੇ ਘਰ ਵਿੱਚ ਆ ਕੇ ਭਣਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਾਇਰ ਵੀ ਕੀਤੇ ਅਤੇ ਹਮਲਾ ਦੌਰਾਨ ਇਕ ਗੋਲੀ ਅਸ਼ੋਕ ਕੁਮਾਰ ਦੀ ਲੱਤ ਤੇ ਲੱਗੀ ਹੈ ਉਥੇ ਹੀ ਜਖਮੀ ਹਾਲਤ ਚ ਅਸ਼ੋਕ ਨੂੰ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਹੈ ਅਤੇ ਉਹ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਹੇ ਹਨ |
ਉਧਰ ਮੌਕੇ ਤੇ ਪਹੁਚੇ ਪੁਲਿਸ ਥਾਣਾ ਸਿਵਲ ਲਾਈਨ ਦੇ ਥਾਣਾ ਇੰਚਾਰਜ
ਸੁਖਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਤਾ ਉਹ ਮੌਕੇ ਤੇ ਪਹੁਚੇ ਅਤੇ ਜਖ਼ਮੀ ਹਾਲਾਤ ਚ ਅਸੋਕ ਕੁਮਾਰ ਨੂੰ ਹਸਪਤਾਲ ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਅਤੇ ਅਤੇ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਜਲਦ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ ਜਾਵੇਗਾ |