Connect with us

Punjab

ਕਪੂਰਥਲਾ ਦੇ ਸਰਕਾਰੀ ਹਸਪਤਾਲ ‘ਚ ਨੌਜਵਾਨਾਂ ਨੇ ਐਮਰਜੈਂਸੀ ਵਾਰਡ ‘ਚ ਵੜ ਕੇ ਚਾਰ ਨੌਜਵਾਨਾਂ ਨੂੰ ਕੀਤਾ ਜ਼ਖਮੀ

Published

on

3 ਅਕਤੂਬਰ 2023: ਕਪੂਰਥਲਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਰਜਨ ਦੇ ਕਰੀਬ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰਕੇ ਚਾਰ ਨੌਜਵਾਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ | ਮਾਹੌਲ ਖ਼ਰਾਬ ਹੁੰਦਾ ਦੇਖ ਡਿਊਟੀ ਡਾਕਟਰ ਵਲੋਂ ਵਾਰ ਵਾਰ ਹੂਟਰ ਵਜਾ ਕੇ ਹਮਲਾਵਰਾਂ ਨੂੰ ਪੁਲਿਸ ਦਾ ਡਰ ਦੇ ਕੇ ਭਜਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਜੇਰੇ ਇਲਾਜ ਰੁਸ਼ਿਤ ਸ਼ਰਮਾ ਪੁੱਤਰ ਅਲੋਕ ਵਾਸੀ ਪੰਜਾਬੀ ਬਾਗ ਮਨਸੂਰਵਾਲ ਦੋਨਾ ਨੇ ਦੱਸਿਆ ਕਿ ਉਹ ਅੱਜ ਜਦੋਂ ਘਰ ਜਾ ਰਿਹਾ ਸੀ ਤਾਂ ਮਨਸੂਰਵਾਲ ਮੋੜ ‘ਤੇ ਕਿਸੇ ਦੀ ਲੜਾਈ ਹੋ ਰਹੀ ਸੀ ਇਸ ਦੌਰਾਨ ਇਕ ਪੱਥਰ ਉਸਦੇ ਸਿਰ ‘ਤੇ ਆ ਵੱਜਾ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਇਲਾਜ ਕਰਵਾਉਣ ਆਇਆ ਸੀ | ਇਸੇ ਦੌਰਾਨ ਇਕ ਦਰਜਨ ਦੇ ਕਰੀਬ ਅਣਪਛਾਤੇ ਨੌਜਵਾਨ ਐਮਰਜੈਂਸੀ ਵਾਰਡ ਵਿਚ ਅਚਾਨਕ ਆਏ ਜਿਨ੍ਹਾਂ ਸਾਡੇ ‘ਤੇ ਹਮਲਾ ਕਰ ਦਿੱਤਾ ਜਿਸ ਵਿਚ ਮੇਰੇ ਤੋਂ ਇਲਾਵਾ ਕਾਰਤਿਕ ਪੁੱਤਰ ਸਿ੍ਸ਼ਟ ਕਮਲ, ਸਿਧਾਰਥ ਪੁੱਤਰ ਸੰਜੇ ਸ਼ਰਮਾ ਤੇ ਸਮੀਰ ਪੁੱਤਰ ਬਲਦੇਵ ਸਿੰਘ ਵਾਸੀਆਨ ਪੰਜਾਬੀ ਬਾਗ ਮਨਸੂਰਵਾਲ ਦੋਨਾ ਵੀ ਜ਼ਖਮੀ ਹੋ ਗਿਆ | ਜਿਨ੍ਹਾਂ ਦਾ ਡਿਊਟੀ ਡਾ. ਨਵਦੀਪ ਸਿੰਘ ਵਲੋਂ ਇਲਾਜ ਕੀਤਾ ਜਾ ਰਿਹਾ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ | ਇਸ ਹਮਲੇ ਦੌਰਾਨ ਐਮਰਜੈਂਸੀ ਵਾਰਡ ਵਿਚ ਮੌਜੂਦ ਹੋਰ ਮਰੀਜ਼ ਤੇ ਪਰਿਵਾਰਕ ਮੈਂਬਰਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ | ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਸਿਵਲ ਹਸਪਤਾਲ ਵਿਚ ਵੀ ਪੁਲਿਸ ਦੀ ਪੱਕੀ ਡਿਊਟੀ ਹੋਣੀ ਚਾਹੀਦੀ ਹੈ |