Delhi
ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਫਲਾਈਟ ‘ਚ ਯਾਤਰੀ ਨੇ ਐਮਰਜੈਂਸੀ ਗੇਟ ਖੋਲ੍ਹਣ ਦੀ ਕੀਤੀ ਕੋਸ਼ਿਸ਼ ਕੀਤੀ
ਦਿੱਲੀ 20ਸਤੰਬਰ 2023: ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਫਲਾਈਟ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਯਾਤਰੀ ਨੇ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਯਾਤਰੀ ਦੀ ਇਸ ਹਰਕਤ ਕਾਰਨ ਉਸ ਨੂੰ ਏਅਰਪੋਰਟ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇੰਡੀਗੋ ਦੀ ਫਲਾਈਟ 6E 6341 ਦਿੱਲੀ ਤੋਂ ਚੇਨਈ ਜਾ ਰਹੀ ਸੀ ਤਾਂ ਇਕ ਯਾਤਰੀ ਨੇ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਜਹਾਜ਼ ‘ਚ ਹਫੜਾ-ਦਫੜੀ ਮਚ ਗਈ। ਯਾਤਰੀ ਦੀ ਪਛਾਣ ਮਣੀਕੰਦਨ ਵਜੋਂ ਹੋਈ ਹੈ। ਦੋਸ਼ੀ ਯਾਤਰੀ ਨੂੰ ਅਗਲੀ ਜਾਂਚ ਲਈ ਸੀਆਈਐਸਐਫ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇੰਡੀਗੋ ਯਾਤਰੀ ਦੇ ਖਿਲਾਫ ਪੁਲਸ ਸ਼ਿਕਾਇਤ ਵੀ ਦਰਜ ਕਰਵਾਏਗੀ ਕਿਉਂਕਿ ਉਸ ਨੇ ਨਾ ਸਿਰਫ ਆਪਣੀ ਸਗੋਂ ਦੂਜਿਆਂ ਦੀ ਜਾਨ ਵੀ ਖਤਰੇ ‘ਚ ਪਾ ਦਿੱਤੀ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 8 ਜੁਲਾਈ ਨੂੰ ਹੈਦਰਾਬਾਦ ਤੋਂ ਦਿੱਲੀ ਜਾ ਰਹੀ ਇੰਡੀਗੋ ਫਲਾਈਟ ਵਿੱਚ ਇੱਕ ਯਾਤਰੀ ਨੇ ਟੇਕ ਆਫ ਦੌਰਾਨ ਜਹਾਜ਼ ਦੇ ਐਮਰਜੈਂਸੀ ਗੇਟ ਦਾ ਢੱਕਣ ਖੋਲ੍ਹ ਦਿੱਤਾ ਸੀ। ਇਹ ਸ਼ਿਕਾਇਤ ਦਿੱਲੀ ਏਅਰਪੋਰਟ ‘ਤੇ ਕੀਤੀ ਗਈ ਸੀ। ਫਲਾਈਟ ਦੇ ਲੈਂਡ ਹੁੰਦੇ ਹੀ ਯਾਤਰੀ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਉਸ ਵਿਰੁੱਧ ਐਫਆਈਆਰ ਵੀ ਦਰਜ ਕੀਤੀ ਗਈ ਸੀ।