Connect with us

Punjab

26 ਜਨਵਰੀ ਦੀ ਪ੍ਰੇਡ ‘ਚ ਐਤਕੀਂ ਹੋਵੇਗੀ ਪੰਜਾਬ ਦੀ ਝਾਂਕੀ

Published

on

26TH JANUARY : ਇਸ ਵਾਰ 26 ਜਨਵਰੀ ਦੀ ਪਰੇਡ ‘ਚ ਪੰਜਾਬ ਦੀ ਝਾਕੀ ਨੂੰ ਚੁਣਿਆ ਗਿਆ ਅਤੇ ਦਿੱਲੀ ਦੀ ਝਾਕੀ ਨੂੰ ਰੱਦ ਕਰ ਦਿੱਤਾ ਗਿਆ ਹੈ। ਮਾਹਿਰਾਂ ਦੀ ਕਮੇਟੀ ਨੇ ਦਿੱਲੀ ਦੀ ਝਾਕੀ ਦੇ ਥੀਮ ਨੂੰ ਰੱਦ ਕਰ ਦਿਤਾ ਹੈ। ਪੰਜਾਬ ਦੀ ਝਾਕੀ ਨੂੰ ਮਨਜ਼ੂਰੀ ਦਿਤੀ ਗਈ ਹੈ। ਇਸ ਤੋਂ ਇਲਾਵਾ ਚਾਰ ਹੋਰ ਸੂਬਿਆਂ ਦੀਆਂ ਝਾਕੀਆਂ ਵੀ ਨਾ ਮਨਜ਼ੂਰ ਕੀਤੀਆਂ ਗਈਆਂ ਹਨ।

ਇਹ ਝਾਕੀਆਂ ਹਿੱਸਾ ਲੈਣਗੀਆਂ….

ਇਸ ਵਾਰ ਗੁਜਰਾਤ, ਯੂਪੀ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਬੰਗਾਲ ਦੀਆਂ ਝਾਕੀਆਂ ਵੀ 26 ਜਨਵਰੀ ਦੀ ਪਰੇਡ ਵਿਚ ਹਿੱਸਾ ਲੈਣਗੀਆਂ। ਗਣਤੰਤਰ ਦਿਵਸ ਪਰੇਡ 2025 ’ਚ ਇਕ ਵਾਰ ਫਿਰ ਰਾਜਧਾਨੀ ਦਿੱਲੀ ਦੀ ਝਾਕੀ ਨਹੀਂ ਦਿਖਾਈ ਦੇਵੇਗੀ। ਹਾਲਾਂਕਿ, ਦੇਸ਼ ਦੇ 76ਵੇਂ ਗਣਤੰਤਰ ਦਿਵਸ ਪਰੇਡ ਦੌਰਾਨ ਆਮ ਆਦਮੀ ਸ਼ਾਸਤ ਰਾਜ ਪੰਜਾਬ ਸਮੇਤ 15 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਰਸੇ, ਇਤਿਹਾਸ ਅਤੇ ਵਰਤਮਾਨ ਨਾਲ ਸਜੀ ਰੰਗੀਨ ਝਾਕੀ ਨੂੰ ਕਰਤੱਵਿਆ ਪੱਥ ’ਤੇ ਦੇਖਿਆ ਜਾਵੇਗਾ।

ਗਣਤੰਤਰ ਦਿਵਸ ਪਰੇਡ ਲਈ ਝਾਕੀ ਦੀ ਚੋਣ ਕਰਨ ਵਾਲੀ ਮਾਹਰ ਕਮੇਟੀ ਨੇ ਦਿੱਲੀ ਵਲੋਂ ਦਿਤੀ ਗਈ ਝਾਕੀ ਦੇ ਥੀਮ ਨੂੰ ਰੱਦ ਕਰ ਦਿਤਾ ਹੈ। ਇਸ ਵਾਰ ਦੀ ਪਰੇਡ ’ਚ ਜਿੱਥੇ ਦਿੱਲੀ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਦਿਤੀ ਗਈ, ਉੱਥੇ ਹੀ ਚਾਰ ਹੋਰ ਸੂਬਿਆਂ ਦੀਆਂ ਝਾਕੀਆਂ ਨੂੰ ਵੀ ਮਨਜੂਰੀ ਨਹੀਂ ਮਿਲੀ।

ਗਣਤੰਤਰ ਦਿਵਸ ਪਰੇਡ 2025 ਵਿਚ ਇਕ ਵਾਰ ਫਿਰ ਰਾਜਧਾਨੀ ਦਿੱਲੀ ਦੀ ਝਾਕੀ ਦੇ ਦੀਦਾਰ ਨਹੀਂ ਹੋ ਸਕਣਗੇ। ਹਾਲਾਂਕਿ ਆਮ ਆਦਮੀ ਪਾਰਟੀ ਦੇ ਰਾਜ ਵਾਲੇ ਸੂਬੇ ਪੰਜਾਬ ਸਮੇਤ 15 ਰਾਜਾਂ ਤੇ ਕੇਂਦਰ ਸ਼ਾਸਤ ਸੂਬਿਆਂ ਦੀ ਵਿਰਾਸਤ-ਇਤਿਹਾਸ ਤੇ ਵਰਤਮਾਨ ਨਾਲ ਸਜੀਆਂ ਰੰਗ-ਬਿਰੰਗੀਆਂ ਝਾਕੀਆਂ ਮੁਲਕ ਦੇ 76ਵੇਂ ਗਣਤੰਤਰ ਪਰੇਡ ਸਮਾਗਮ ਮੌਕੇ ਕਰਤਵਿਆ ਪਥ ’ਤੇ ਦਿਸਣਗੀਆਂ।