Business
ਪਿਛਲੇ 2 ਸਾਲਾਂ ’ਚ ITR ਨਹੀਂ ਫਾਈਲ ਕੀਤਾ ਤਾਂ ਹੋ ਸਕਦੀ ਮੁਸ਼ਕਿਲ ਜਾਣੋ ਕਿ ਹੈ ਇਨਕਮ ਟੈਕਸ ਵਿਭਾਗ ਦੀ ਤਿਆਰੀ
ਇਨਕਮ ਟੈਕਸ ਵਿਭਾਗ ਨੇ ਟੀ. ਡੀ. ਐੱਸ ਕੱਟਣ ਵਾਲਿਆਂ ਤੇ ਟੀ. ਸੀ. ਐੱਸ. ਕਲੈਕਟ ਕਰਨ ਵਾਲਿਆਂ ਲਈ ਇਕ ਖਾਸ ਸਿਸਟਮ ਤਿਆਰ ਕੀਤਾ ਹੈ। ਇਸ ਨਾਲ ਦੋਹਾਂ ਲਈ ਉਨ੍ਹਾਂ ਖਾਸ ਲੋਕਾਂ ਦੀ ਜਾਣਕਾਰੀ ਮਿਲ ਸਕੇਗੀ, ਜਿਨ੍ਹਾਂ ਤੇ ਅਗਲੇ ਮਹੀਨੇ 1 ਜੁਲਾਈ ਤੋਂ ਵਧੇਰੇ ਦਰਾਂ ’ਤੇ ਟੀ. ਡੀ. ਐੱਸ. ਲਗਾਉਣਾ ਹੈ। ਬਜਟ 2021 ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਟੀ. ਡੀ. ਐੱਸ. ਅਤੇ ਟੀ. ਸੀ. ਐੱਸ. ਰੇਟ ਨੂੰ ਲੈ ਕੇ ਇਕ ਵਿਵਸਥਾ ਪੇਸ਼ ਕੀਤੀ ਸੀ। ਇਸ ਦੇ ਤਹਿਤ ਜਿਨ੍ਹਾਂ ਲੋਕਾਂ ਨੇ ਪਿਛਲੇ 2 ਸਾਲਾਂ ’ਚ ਇਨਕਮ ਟੈਕਸ ਰਿਟਰਨ ਨਹੀਂ ਫਾਈਲ ਕੀਤਾ ਹੈ ਅਤੇ ਇਨ੍ਹਾਂ ਦੋਹਾਂ ਹੀ ਸਾਲਾਂ ’ਚ ਹਰ ਸਾਲ 50,000 ਤੋਂ ਵੱਧ ਦਾ ਟੈਕਸ ਡਿਡਕਸ਼ਨ ਸੀ ਤਾਂ ਉਨ੍ਹਾਂ ਤੋਂ ਵਧੇਰੇ ਦਰਾਂ ’ਤੇ ਟੀ. ਡੀ. ਐੱਸ. ਅਤੇ ਟੀ. ਸੀ. ਐੱਸ. ਲਿਆ ਜਾਵੇਗਾ। ਅਜਿਹੇ ਲੋਕਾਂ ਦੀ ਹੀ ਪਛਾਣ ਲਈ ਇਨਕਮ ਟੈਕਸ ਵਿਭਾਗ ਨੇ ਨਵੀਂ ਵਿਵਸਥਾ ਤਿਆਰ ਕੀਤੀ ਹੈ।
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਜ਼ ਨੇ ਵਧੇਰੇ ਦਰਾਂ ’ਤੇ ਟੈਕਸ ਡਿਡਕਸ਼ਨ/ਕਲੈਕਸ਼ਨ ਲਈ ਸੈਕਸ਼ਨਸ 206ਏ. ਬੀ. ਅਤੇ ਸੈਕਸ਼ਨ 206 ਸੀ. ਸੀ. ਏ. ਨੂੰ ਇੰਫਲੀਮੈਂਟ ਕਰਨ ਨੂੰ ਲੈ ਕੇ ਇਕ ਸਰਕੂਲਰ ਸੋਮਵਾਰ ਨੂੰ ਜਾਰੀ ਕੀਤਾ। ਸੀ. ਬੀ. ਡੀ. ਟੀ. ਮੁਤਾਬਕ ਟੀ. ਡੀ. ਐੱਸ. ਡਿਡਕਟਰ ਜਾਂਟੀ. ਸੀ. ਐੱਸ. ਕਲੈਕਟਰ ਲਈ ਇਹ ਜ਼ਰੂਰੀ ਹੈ ਕਿ ਉਹ ਨਿਰਧਾਰਤ ਵਿਅਕਤੀ ਦੀ ਪਛਾਣ ਕਰ ਸਕਣ ਕਿ ਉਨ੍ਹਾਂ ’ਤੇ ਵਧੇਰੇ ਦਰਾਂ ’ਤੇ ਟੈਕਸ ਡਿਡਕਟ/ਕਲੈਕਟ ਕੀਤਾ ਜਾਣਾ ਹੈ ਜਾਂ ਨਾਰਮਲ ਦਰਾਂ ’ਤੇ ਕਿਉਂਕਿ ਜੇ ਉਨ੍ਹਾਂ ਨੇ ਨਿਰਧਾਰਤ ਵਿਅਕਤੀ ਤੋਂ ਵਧੇਰੇ ਦਰਾਂ ’ਤੇ ਟੈਕਸ ਡਿਡਕਟ/ਕਲੈਕਟ ਨਹੀਂ ਕੀਤਾ ਤਾਂ ਇਸ ਦਾ ਭਾਰ ਉਨ੍ਹਾਂ ’ਤੇ ਹੀ ਪਵੇਗਾ। ਇਸ ਨਵੇਂ ਫੰਕਸ਼ਨਲਿਟੀ ਰਾਹੀਂ ਟੀ. ਡੀ. ਐੱਸ. ਡਿਡਕਟਰ/ਕਲੈਕਟਰ ਨੂੰ ਨਿਰਧਾਰਤ ਵਿਅਕਤੀ ਦੀ ਜਾਣਕਾਰੀ ਆਸਾਨੀ ਨਾਲ ਮਿਲ ਜਾਏਗੀ। ਇਸ ਲਈ ਉਨ੍ਹਾਂ ਨੂੰ ਸਿਰਫ ਡਿਡਕਟੀ ਜਾਂ ਕਲੈਕਟੀ ਦਾ ਪੈਨ ਭਰਨਾ ਹੋਵੇਗਾ ਅਤੇ ਫਿਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਸਬੰਧਤ ਵਿਅਕਤੀ ਨਿਰਧਾਰਤ ਵਿਅਕਤੀ ਹੈ ਜਾਂ ਨਹੀਂ। ਇਨਕਮ ਟੈਕਸ ਵਿਭਾਗ ਨੇ ਵਿੱਤੀ ਸਾਲ 2021-22 ਦੀ ਸ਼ੁਰੂਆਤ ’ਚ ਹੀ ਪਿਛਲੇ ਦੋ ਵਿੱਤੀ ਸਾਲਾਂ 2018-19 ’ਚ 2019-20 ਨੂੰ ਲੈ ਕੇ ਨਿਰਧਾਰਤ ਵਿਅਕਤੀਆਂ ਦੀ ਇਕ ਸੂਚੀ ਤਿਆਰ ਕੀਤੀ ਹੈ। ਇਸ ਸੂਚੀ ’ਚ ਉਨ੍ਹਾਂ ਸਾਰੇ ਟੈਕਸਪੇਅਰਸ ਦੇ ਨਾਂ ਹਨ, ਜਿਨ੍ਹਾਂ ਨੇ ਅਸੈੱਸਮੈਂਟ ਯੀਅਰ 2019-20 ਤੇ 2020-21 ’ਚ ਆਈ. ਟੀ. ਆਰ. ਨਹੀਂ ਦਾਖਲ ਕੀਤੀ ਹੈ ਤੇ ਇਨ੍ਹਾਂ ਦੋਹਾਂ ਦੀ ਸਾਲਾਂ ’ਚ ਹਰ ਸਾਲ ਟੀ. ਡੀ. ਐੱਸ. ਜਾਂ ਟੀ. ਸੀ. ਐੱਸ. 50 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਹੈ।