Politics
ਬੀਬੀ ਰਜਿੰਦਰ ਕੌਰ ਭੱਠਲ ਦੇ ਕਾਰਜਕਾਲ ‘ਚ ਹੋਇਆ ਵਾਧਾ

ਚੰਡੀਗੜ੍ਹ : ਪੰਜਾਬ ਰਾਜ ਯੋਜਨਾ ਬੋਰਡ ‘ਚ ਵਾਈਸ ਚੇਅਰਪਰਸਨ ਦੇ ਅਹੁਦੇ ‘ਤੇ ਤਾਇਨਾਤ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ (Rajinder Kaur Bhattal) ਦੇ ਕਾਰਜਕਾਲ ‘ਚ ਵਾਧਾ ਕਰ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਨੇ ਉਨ੍ਹਾਂ ਦੇ ਕਾਰਜਕਾਲ ‘ਚ 3 ਸਾਲ ਦਾ ਵਾਧਾ ਕੀਤਾ ਹੈ। ਨਵੇਂ ਨਿਰਦੇਸ਼ ਮੁਤਾਬਕ 4 ਜੁਲਾਈ 2021 ਤੋਂ 3 ਜੁਲਾਈ 2024 ਤੱਕ ਭੱਠਲ ਵਾਈਸ ਚੇਅਰਪਰਸਨ ਦੇ ਤੌਰ ‘ਤੇ ਅਹੁਦੇ ‘ਤੇ ਤਾਇਨਾਤ ਰਹਿਣਗੇ।