India
ਭਾਰਤ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 147
ਮਹਾਂਰਾਸ਼ਟਰਾ ‘ਚ ਸਾਹਮਣੇ ਆਏ ਕੋਰੋਨਾ ਵਾਈਰਸ ਦੇ 42 ਮਾਮਲੇ
ਕੋਰੋਨਾ ਵਾਈਰਸ ਨਾਲ ਪੀੜ੍ਹਤਾਂ ਦਾ ਅੰਕੜਾਂ ਲਗਾਤਾਰ ਵੱਧਦਾ ਜਾ ਰਿਹਾ ਹੈ ।ਭਾਰਤ ‘ਚ ਵੀ ਲਗਾਤਾਰ ਇਸਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਦੇਸ਼ ਅੰਦਰ ਕੋਰੋਨਾ ਵਾਈਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 147 ਹੋ ਗਈ ਹੈ। ਪੂਣੇ ‘ਚ ਕੋਰੋਨਾ ਵਾਈਰਸ ਦਾ ਇਕ ਹੋਰ ਮਾਮਲਾ ਪੋਜ਼ੀਟਿਵ ਪਾਇਆ ਗਿਆ ਹੈ । ਪੂਣੇ ‘ਚ ਹੁਣ ਤੱਕ ਕੋਰੋਨਾ ਦੇ 18 ਮਾਮਲੇ ਸਾਹਮਣੇ ਆ ਚੁੱਕੇ ਹਨ। ਉਥੇ ਹੀ ਪੁਰੇ ਮਹਾਂਰਾਸ਼ਟਰਾ ‘ਚ ਕੋਰੋਨਾ ਦੇ 42 ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਭਾਰਤ ‘ਚ ਕੋਰੋਨਾ ਦੇ ਨਵੇਂ ਅੰਕੜਿਆਂ ਦੀ ਲਿਸਟ ਜਾਰੀ ਕੀਤੀ ਗਈ ਹੈ। ਕੋਰੋਨਾ ਦੇ ਕਹਿਰ ਤੋਂ ਬਾਅਦ ਹਰੇਕ ਚੀਜ਼ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਏ। ਇੱਥੋਂ ਤੱਕ ਕਿ ਕਰਨਾਟਕਾ ਵਿਧਾਨ ਸਭਾ ਨੂੰ ਪੁਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ। ਭਾਜਪਾ ਦੇ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ।