India
ਭਾਰਤ ‘ਚ ਕੋਰੋਨਾ ਨਾਲ ਹੁਣ ਤੱਕ 28,732 ਪੀੜਤਾਂ ਦੀ ਗਈ ਜਾਨ

22 ਜੁਲਾਈ : ਦੇਸ ਦੇ ਵਿਚ ਲਗਾਤਾਰ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ। ਭਾਰਤ ਦੇ ਵਿਚ ਦਿਨੋਂ ਦਿਨ ਪੀੜਤਾਂ ਦਾ ਅੰਕੜਾ ਅਤੇ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਦੱਸ ਦਈਏ ਕਿ ਭਾਰਤ ਦੇ ਵਿਚ ਬੀਤੇ 24 ਘੰਟਿਆਂ ਦੌਰਾਨ 37, 724 ਨਵੇਂ ਮਾਮਲੇ ਦਰਜ ਕੀਤੇ ਗਏ ਜਦਕਿ 648 ਲੋਕਾਂ ਦੀ ਮੌਤ ਦਰਜ ਕੀਤੀ ਗਈ।
ਜਿਸਦੇ ਨਾਲ ਦੇਸ਼ ਦਫੇ ਵਸੀਹ ਕੋਰੋਨਾ ਪੀੜਤਾਂ ਦਾ ਅੰਕੜਾ 11, 92, 915 ਹੋ ਗਿਆ ਹੈ ਅਤੇ 7,53,050 ਲੋਕ ਕੋਰੋਨਾ ਨੂੰ ਮਾਤ ਦੇਕੇ ਘਰ ਨੂੰ ਪਰਤ ਚੁੱਕੇ ਹਨ ਅਤੇ ਹੁਣ ਵੀ 4,11,133 ਪੀੜਤ ਜੇਰੇ ਇਲਾਜ ਹਨ। ਦੱਸ ਦਈਏ ਕੋਰੋਨਾ ਨਾਲ 28,732 ਪੀੜਤਾਂ ਦੀ ਜਾਨ ਜਾ ਚੁੱਕੀ ਹੈ।