Punjab
ਯੂਕਰੇਨ ਚ ਫਸੇ ਭਾਰਤੀ ਬੱਚੇ ਲਗਾਤਾਰ ਭਾਰਤ ਸਰਕਾਰ ਪਾਸੋ ਕਰ ਰਹੇ ਮਦਦ ਦੀ ਅਪੀਲ

ਬਟਾਲਾ :ਯੂਕਰੇਨ ਰੂਸ ਦੀ ਜੰਗ ਦੌਰਾਨ ਯੂਕਰੇਨ ਦੇ ਖ਼ਾਰਕੀਵ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀਆ ਲਗਾਤਾਰ ਮਦਦ ਦੀ ਅਪੀਲ ਦੀਆ ਵੀਡੀਓ ਆ ਰਹੀਆਂ ਹਨ ਇਕ ਐਸੀ ਹੀ ਵੀਡੀਓ ਬਟਾਲਾ ਦੇ ਰਹਿਣ ਵਾਲੇ ਇਕ ਲੜਕੇ ਦੀ ਆਈ ਹੈ ਜਿਸ ਚ ਉਹ ਅਤੇ ਉਸਦੇ ਸਾਥੀ ਭਾਰਤੀ ਵਿਦਿਆਰਥੀ ਯੂਕਰੇਨ ਵਿੱਚ ਹਾਲਾਤ ਬਾਰੇ ਦੱਸ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਹਾਲਾਤ ਕਾਫੀ ਗੰਭੀਰ ਬਣੇ ਹੋਏ ਹਨ ਅਤੇ ਉਹਨਾਂ ਨਾਲ ਹੋਰ ਵੀ ਵਿਦਿਆਰਥੀਆਂ ਦੇ ਹਨ ਅਤੇ ਉਹ ਅਪੀਲ ਕਰ ਰਹੇ ਹਨ ਭਾਰਤ ਸਰਕਾਰ ਪਾਸੋ ਮਦਦ ਦੀ ਅਤੇ ਉਧਰ ਪਰਿਵਾਰ ਵੀ ਚਿੰਤਤ ਹਨ ਜਿਥੇ ਭਾਰਤ ਸਰਕਾਰ ਬੱਚਿਆਂ ਦੀ ਜਲਦ ਵਤਨ ਵਾਪਸੀ ਦੇ ਕਈ ਦਾਵੇ ਕਰ ਰਹੀ ਹੈ ਉਥੇ ਉਲਟ ਇਹ ਬੱਚਿਆਂ ਦਾ ਕਹਿਣਾ ਹੈ ਕਿ ਉਹਨਾਂ ਕਈ ਵਾਰ ਅੰਬੈਸੀ ਨਾਲ ਸੰਪਰਕ ਕੀਤਾ ਹੈ ਲੇਕਿਨ ਉਹਨਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਅਤੇ ਭਾਰਤ ਬੈਠੇ ਚਿੰਤਾ ਚ ਪਰਿਵਾਰਾਂ ਦਾ ਕਹਿਣਾ ਹੈ ਕਿ ਜਲਦ ਉਹਨਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਭਾਰਤ ਲਿਆਂਦਾ ਜਾਵੇ |