Sports
ਭਾਰਤੀ ਕ੍ਰਿਕਟ ਟੀਮ ਦੇ ਸਚਿਨ ਤੇਂਦੂਲਕਰ ਤੇ ਯੂਸਫ਼ ਪਠਾਨ ਪਾਏ ਗਏ ਕੋਰੋਨਾ ਪਾਜ਼ਟਿਵ

ਦੇਸ਼ ਭਰ ‘ਚ ਕੋਰੋਨਾ ਮਹਾਮਾਰੀ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਕੋਵਿਡ-19 ਇਕ ਵਾਰ ਫਿਰ ਆਪਣਾ ਅਸਰ ਤੇਜ਼ੀ ਨਾਲ ਦਿਖਾ ਰਿਹਾ ਹੈ। ਇਸ ਦੋਰਾਨ ਹੁਣ ਕੋਰੋਨਾ ਦਾ ਕਹਿਰ ਹੋਰ ਵੀ ਵੱਧਦਾ ਜਾ ਰਿਹਾ ਹੈ। ਹੁਣ ਕੋਰੋਨਾ ਆਪਣੀ ਲਪੇਟ ‘ਚ ਵੱਡੀਆਂ ਹਸਤੀਆਂ ਨੂੰ ਵੀ ਲੈ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਦੇ ਕੁਝ ਮੈਂਬਰ ਹਨ ਜੋ ਕਿ ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋ ਗਏ ਹਨ। ਸਚਿਨ ਤੇਂਦੂਲਕਰ ਤੇ ਯੂਸੁਫ਼ ਪਠਾਨ ਕੋਰੋਨਾ ਪਾਜ਼ਟਿਵ ਪਾਏ ਗਏ ਹਨ। ਉਨ੍ਹਾਂ ਆਪਣੇ ਟਵਿਟਰ ਤੇ ਲਿਖਿਆ ਕਿ ਮੈਂ ਕੋਰੋਨਾ ਦੇ ਕੁਝ ਹਲਕੇ ਲਛਣਾਂ ਤੋਂ ਪਾਜ਼ਟਿਵ ਆਇਆ ਹਾਂ। ਜਿਸ ਦੌਰਾਨ ਮੈਂ ਆਪਣੇ ਆਪ ਨੂੰ ਘਰ ‘ਚ ਕੁਅਰੰਟਾਇਨ ਕਰ ਲਿਆ ਹੈ। ਨਾਲ ਹੀ ਸਭ ਜ਼ਰੂਰੀ ਦਵਾਈਆਂ ਲੈ ਰਿਹਾ ਹਾਂ। ਜੋ ਵੀ ਮੇਰੇ ਸੰਪਰਕ ਚ ਆਏ ਹਨ ਮੇਰੀ ਉਨ੍ਹਾਂ ਸਭ ਨੂੰ ਬੇਨਤੀ ਹੈ ਕਿ ਉਹ ਜਲਦ ਤੋਂ ਜਲਦ ਜਾਂਚ ਕਰਵਾਉਣ। ਇਸ ਤੋਂ ਪਹਿਲਾ ਹੀ ਸਚਿਨ ਤੇਂਦੁਲਕਰ ਦੀ ਰਿਪੋਰਟ ਕੋਰੋਨਾ ਪਾਜ਼ਟਿਵ ਆਈ ਹੈ। ਸਚਿਨ ਤੇ ਯੂਸੁਫ਼ ਦੋਵੇਂ ਕ੍ਰਿਕਟਰਾਂ ਨੇ ਰੋਡ ਸੇਫਟੀ ਵਰਡ ਸੀਰੀਜ਼ ‘ਚ ਹਿੱਸਾ ਲਿਆ ਸੀ। ਮਹਾਰਾਸ਼ਟਰ ‘ਚ ਹਾਲਾਤ ਪਹਿਲਾ ਹੀ ਕੋਰੋਨਾ ਆਪਣਾ ਅਸਰ ਤੇਜ਼ੀ ਨਾਲ ਦਿੱਖਾ ਰਿਹਾ ਹੈ।
ਮੁਬੰਈ ‘ਚ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਜਿਸ ਨਾਲ ਹਾਲਾਤ ਹੋਰ ਵੀ ਖ਼ਰਾਬ ਹੁੰਦੇ ਨਜ਼ਰ ਆ ਰਹੇ ਹਨ। ਸਚਿਨ ਤੇਂਦੁਲਕਰ ਨੇ ਆਪਣੇ ਆਕੂਟ ਤੇ ਟਵਿਟ ਕਰਦੇ ਹੋਏ ਇਹ ਜਾਣਕਾਰੀ ਆਪਣੇ ਫ਼ੈਨਜ਼ ਨੂੰ ਦਿੰਦੇ ਹੋਏ ਦੱਸਿਆ ਕਿ ਮੇਰੀ ਕੋਰੋਨਾ ਦੀ ਰਿਪੋਰਟ ਪਾਜ਼ਟਿਵ ਆਈ ਹੈ। ਜਿਸ ਦੌਰਾਨ ਮੈਂ ਆਪਣੇ ਆਪ ਨੂੰ ਘਰ ‘ਚ ਕੁਆਰੰਟਾਈਨ ਹੋ ਕਰ ਲਿਆ ਹੈ। ਨਾਲ ਹੀ ਪਰਿਵਾਰ ਦੇ ਸਾਰੇ ਮੈਂਬਰਾ ਦੀ ਰਿਪੋਰਟ ਨੈਗੇਟਿਵ ਆਈ ਹੈ। ਮੈਂ ਖ਼ੁਦ ਜਾਂਚ ਕਰਵਾ ਰਿਹਾ ਸੀ ਤੇ ਕੋਵਿਡ-19 ਤੋਂ ਬਚਣ ਲਈ ਸਾਰੀਆਂ ਜ਼ਰੂਰੀ ਸਾਵਧਾਨੀਆਂ ਵੀ ਵਰਤ ਰਿਹਾ ਸੀ। ਬਿਮਾਰੀ ਦੇ ਹਲਕੇ ਲੱਛਣਾਂ ਤੋਂ ਬਾਅਦ ਸ਼ਨਿਚਰਵਾਰ ਨੂੰ ਜਾਂਚ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।