India
“ਵੰਦੇ ਭਾਰਤ ਮਿਸ਼ਨ” ਦੇ ਦੂਜੇ ਪੜਾਅ ‘ਚ 30 ਹਜ਼ਾਰ ਭਾਰਤੀ ਕਰਨਗੇ ਵਤਨ ਵਾਪਸੀ

ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ‘ਵੰਦੇ ਭਾਰਤ ਮਿਸ਼ਨ’ ਤਹਿਤ ਪਹਿਲੇ 6 ਦਿਨ ‘ਚ 8503 ਭਾਰਤੀ ਨਾਗਰਿਕ ਦੇਸ਼ ਪਰਤ ਚੁੱਕੇ ਹਨ। ਇਸ ਮਿਸ਼ਨ ਦੀ ਸ਼ੁਰੂਆਤ 7 ਮਈ 2020 ਤੋਂ ਕੀਤੀ ਗਈ ਸੀ। ਇਸ ਮਿਸ਼ਨ ‘ਚ ਏਅਰ ਇੰਡੀਆ ਦੇ 41 ਅਤੇ ਉਸ ਦੀ ਸਹਾਇਕ ਏਅਰ ਇੰਡੀਆ ਐਕਸਪ੍ਰੈੱਸ ਦੀਆਂ 23 ਉਡਾਣਾਂ ਕੰਮ ਕਰ ਰਹੀਆਂ ਹਨ।
ਵਿਦੇਸ਼ ਮੰਤਰਾਲਾ ਅਤੇ ਸੂਬਾ ਸਰਕਾਰਾਂ ਦੇ ਤਾਲਮੇਲ ਨਾਲ ਨਾਗਰਿਕ ਹਵਾਬਾਜ਼ੀ ਮੰਤਰਾਲਾ ਇਸ ਮਿਸ਼ਨ ਨੂੰ ਅੰਜ਼ਾਮ ਦੇ ਰਿਹਾ ਹੈ। ਹਰਦੀਪ ਪੁਰੀ ਨੇ ਦੱਸਿਆ ਕਿ ਮਿਸ਼ਨ ਦੇ ਦੂਜੇ ਪੜਾਅ ‘ਚ 30,000 ਭਾਰਤੀਆਂ ਦੀ ਵਾਪਸੀ ਹੋਵੇਗੀ। ਉਨ੍ਹਾਂ ਕਿਹਾ ਕਿ ਮਿਸ਼ਨ-2 ਤਹਿਤ 31 ਦੇਸ਼ਾਂ ਤੋਂ 149 ਉਡਾਣਾਂ ਜ਼ਰੀਏ ਭਾਰਤੀਆਂ ਨੂੰ ਵਤਨ ਵਾਪਸ ਲਿਆਂਦਾ ਜਾਵੇਗਾ।