Connect with us

Sports

ਭਾਰਤੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ‘ਚ ਮਿਲੀ ਹਾਰ

Published

on

ਟੋਕੀਓ : ਪਹਿਲੀ ਵਾਰ ਓਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਅਰਜਨਟੀਨਾ ਨੇ ਬੁੱਧਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ ਵਿੱਚ ਭਾਰਤ ਨੂੰ 2-1 ਨਾਲ ਹਰਾਇਆ ਹੈ । ਗੁਰਜੀਤ ਕੌਰ ਨੇ ਦੂਜੇ ਮਿੰਟ ਵਿੱਚ ਭਾਰਤ ਲਈ ਇਕਲੌਤਾ ਗੋਲ ਕੀਤਾ। ਇਸ ਦੇ ਨਾਲ ਹੀ ਅਰਜਨਟੀਨਾ ਲਈ ਕਪਤਾਨ ਮਾਰੀਆ ਬੈਰੀਅਨੁਏਵੋ (18 ਵੇਂ ਅਤੇ 36 ਵੇਂ ਮਿੰਟ) ਨੇ ਦੋਵੇਂ ਗੋਲ ਕੀਤੇ।

ਹੁਣ ਭਾਰਤ ਸ਼ੁੱਕਰਵਾਰ ਨੂੰ ਕਾਂਸੀ ਦੇ ਤਗਮੇ ਲਈ ਗ੍ਰੇਟ ਬ੍ਰਿਟੇਨ ਨਾਲ ਭਿੜੇਗਾ। ਭਾਰਤੀ ਪੁਰਸ਼ ਹਾਕੀ ਟੀਮ ਵੀ ਆਪਣਾ ਸੈਮੀਫਾਈਨਲ ਮੈਚ ਹਾਰ ਗਈ ਹੈ ਅਤੇ ਵੀਰਵਾਰ ਨੂੰ ਜਰਮਨੀ ਦੇ ਖਿਲਾਫ ਕਾਂਸੀ ਦੇ ਤਮਗੇ ਲਈ ਲੜੇਗੀ।

ਇਸਦੇ ਨਾਲ ਹੀ ਪੀਐਮ ਮੋਦੀ ਨੇ ਵੀ ਮਹਿਲਾ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਟਵੀਟ ਕਰਕੇ ਵਧਾਈ ਦਿੱਤੀ ਹੈ ।

Continue Reading