Delhi
ਇਜ਼ਰਾਈਲ ਤੋਂ ਭਾਰਤ ਦਾ ‘ਆਪ੍ਰੇਸ਼ਨ ਅਜੇ’ ਜਾਰੀ, 471 ਭਾਰਤੀਆਂ ਦੀ ਦਿੱਲੀ ਪਹੁੰਚੀ ਚੌਥੀ FLIGHT

15ਅਕਤੂਬਰ 2023: ਤੇਲ ਅਵੀਵ ਤੋਂ ਕੁੱਲ 471 ਭਾਰਤੀਆਂ ਨੂੰ ਲੈ ਕੇ ਦੋ ਉਡਾਣਾਂ ਐਤਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਪਹੁੰਚੀ ਹੈ । ਇਨ੍ਹਾਂ ਵਿੱਚੋਂ ਇੱਕ ਫਲਾਈਟ ਏਅਰ ਇੰਡੀਆ ਦੀ ਸੀ ਅਤੇ ਦੂਜੀ ਫਲਾਈਟ ਸਪਾਈਸ ਜੈੱਟ ਦੀ ਸੀ। ਆਪਰੇਸ਼ਨ ਅਜੇ ਦੇ ਤਹਿਤ ਕੁੱਲ ਚਾਰ ਉਡਾਣਾਂ ਚਲਾਈਆਂ ਗਈਆਂ ਹਨ।ਸਰਕਾਰ ਨੇ ਇਹ ਮੁਹਿੰਮ ਉਨ੍ਹਾਂ ਭਾਰਤੀਆਂ ਲਈ ਸ਼ੁਰੂ ਕੀਤੀ ਹੈ ਜੋ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਵੱਲੋਂ ਇਜ਼ਰਾਈਲ ‘ਤੇ ਹਮਲੇ ਤੋਂ ਬਾਅਦ ਇਜ਼ਰਾਈਲ ਤੋਂ ਵਾਪਸ ਆਉਣਾ ਚਾਹੁੰਦੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਐਤਵਾਰ ਨੂੰ ਦੱਸਿਆ ਕਿ 197 ਯਾਤਰੀਆਂ ਨੂੰ ਲੈ ਕੇ ਤੀਜੀ ਉਡਾਣ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਉਤਰੀ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣੀ ਪੋਸਟ ‘ਚ ਉਨ੍ਹਾਂ ਕਿਹਾ ਕਿ 274 ਯਾਤਰੀਆਂ ਨੂੰ ਲੈ ਕੇ ਚੌਥੀ ਫਲਾਈਟ ਰਾਸ਼ਟਰੀ ਰਾਜਧਾਨੀ ਪਹੁੰਚੀ। ਉਨ੍ਹਾਂ ਨੇ ਯਾਤਰੀਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਏਅਰ ਇੰਡੀਆ ਦੁਆਰਾ ਸੰਚਾਲਿਤ ਦੋ ਚਾਰਟਰਡ ਉਡਾਣਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਤੇਲ ਅਵੀਵ ਤੋਂ ਕੁੱਲ 435 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਪਹੁੰਚੀਆਂ।