Connect with us

Punjab

ਇੰਡੀਗੋ ਦੀ ਫਲਾਈਟ 6e-2124 ਨੂੰ ਜਾਣਾ ਪਿਆ ਪਾਕਿਸਤਾਨ ਦੇ ਹਵਾਈ ਖੇਤਰ ‘ਚ….

Published

on

ਇੰਡੀਗੋ ਦੀ ਫਲਾਈਟ 6e-2124 ਨੂੰ ਖਰਾਬ ਮੌਸਮ ਕਾਰਨ ਐਤਵਾਰ ਨੂੰ ਪਾਕਿਸਤਾਨ ਦੇ ਹਵਾਈ ਖੇਤਰ ‘ਚ ਜਾਣਾ ਪਿਆ। ਇਸ ਤੋਂ ਬਾਅਦ ਫਲਾਈਟ ਨੂੰ ਅੰਮ੍ਰਿਤਸਰ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਦੋ ਹਫ਼ਤਿਆਂ ਵਿੱਚ ਇੰਡੀਗੋ ਦੀ ਉਡਾਣ ਦਾ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਦਾ ਇਹ ਦੂਜਾ ਮਾਮਲਾ ਹੈ।

ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ। ਇੰਡੀਗੋ ਦੀ ਫਲਾਈਟ ਨੰਬਰ 6E-2124 ਨੇ ਸ਼੍ਰੀਨਗਰ ਤੋਂ ਦੁਪਹਿਰ 3.36 ਵਜੇ ਉਡਾਣ ਭਰੀ। 28 ਮਿੰਟ ਬਾਅਦ, ਖਰਾਬ ਮੌਸਮ ਕਾਰਨ ਫਲਾਈਟ ਜੰਮੂ-ਕਸ਼ਮੀਰ ਦੇ ਕੋਟੇ ਜਮੀਲ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਈ। ਇਹ ਫਲਾਈਟ ਕਰੀਬ 5 ਮਿੰਟ ਤੱਕ ਪਾਕਿ ਹਵਾਈ ਖੇਤਰ ‘ਚ ਰਹੀ ਅਤੇ ਸਿਆਲਕੋਟ ਦੇ ਰਸਤੇ ਜੰਮੂ ਵੱਲ ਰਵਾਨਾ ਹੋਈ।

ਜੰਮੂ ਵਿੱਚ ਵੀ ਮੌਸਮ ਖ਼ਰਾਬ ਰਿਹਾ। ਇਸ ਕਾਰਨ ਇਹ ਉੱਥੇ ਨਹੀਂ ਉਤਰ ਸਕਿਆ। ਇਸ ਤੋਂ ਬਾਅਦ ਫਲਾਈਟ ਅੰਮ੍ਰਿਤਸਰ ਲਈ ਰਵਾਨਾ ਹੋਈ। ਇਹ ਉਡਾਣ ਸ਼ਾਮ 4.15 ਵਜੇ ਦੇ ਕਰੀਬ ਮੁੜ ਪਾਕਿਸਤਾਨੀ ਸਰਹੱਦ ਵਿੱਚ ਦਾਖ਼ਲ ਹੋਈ। ਜੰਮੂ-ਕਸ਼ਮੀਰ ਦੇ ਕਡਿਆਲ ਕਲਾਂ ਵਿੱਚ ਦਾਖਲ ਹੋਈ ਇਹ ਉਡਾਣ ਸ਼ਾਮ 4.25 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਅਜਨਾਲਾ ਦੇ ਕੱਕੜ ਪਿੰਡ ਨੇੜੇ ਭਾਰਤੀ ਸਰਹੱਦ ਵੱਲ ਪਰਤ ਗਈ।