Connect with us

India

ਇੰਡੀਗੋ ਦਾ ਸੰਕਟ ਅਤੇ ਉਧਾਰ ਜਹਾਜ਼ ਨਾਲ ਸ਼ੁਰੂ ਹੋਈ ਇਸਦੀ ਦਿਲਚਸਪ ਕਹਾਣੀ !

Published

on

ਇੰਡੀਗੋ ਅੱਜ ਭਾਰਤ ਦੀ ਸਭ ਤੋਂ ਵੱਡੀ ਤੇ ਸਸਤੀ ਏਅਰਲਾਈਨ ਹੈ, ਪਰ ਇਸ ਸਮੇਂ ਇਹ ਬਹੁਤ ਵੱਡੀ ਮੁਸ਼ਕਲ ਵਿੱਚ ਫਸੀ ਹੋਈ ਹੈ। ਉਹ ਏਅਰਲਾਈਨ ਜੋ ਸਮੇਂ ‘ਤੇ ਉਡਾਣ ਲਈ ਮਸ਼ਹੂਰ ਸੀ, ਅੱਜ ਸੈਂਕੜਿਆਂ ਉਡਾਣਾਂ ਰੱਦ ਕਰ ਰਹੀ ਹੈ। ਏਅਰਪੋਰਟਾਂ ‘ਤੇ ਯਾਤਰੀ ਲਾਈਨਾਂ ਵਿੱਚ ਖੜ੍ਹੇ ਪਰੇਸ਼ਾਨ ਹਨ ਅਤੇ ਕੰਪਨੀ ਸਭ ਕੁੱਝ ਮੁੜ ਤੋਂ ਠੀਕ ਕਰਨ ਵਿੱਚ ਲੱਗੀ ਹੋਈ ਹੈ।

ਇੰਡੀਗੋ ਦਾ ਸੰਕਟ ਕਿਉਂ ਵਧ ਗਿਆ?

1. ਇੰਜਣਾਂ ਦੀ ਸਮੱਸਿਆ – Airbus ਵਾਲੇ ਇੰਜਣਾਂ ਵਿੱਚ ਖਾਮੀਆਂ ਆ ਰਹੀਆਂ ਹਨ, ਜਿਸ ਕਰਕੇ ਕਈ ਜਹਾਜ਼ ਖੜ੍ਹੇ ਕਰਨੇ ਪਏ ਹਨ।
2. ਉਧਾਰ ’ਤੇ ਬਹੁਤ ਜਹਾਜ਼ – ਮੰਗ ਪੂਰੀ ਕਰਨ ਲਈ ਕੰਪਨੀ ਨੇ ਹੋਰ ਜਹਾਜ਼ ਕਿਰਾਏ ’ਤੇ ਲਏ, ਪਰ ਹੁਣ ਉਹਨਾਂ ਦਾ ਖਰਚਾ ਬਹੁਤ ਵੱਧ ਗਿਆ ਹੈ।
3. ਪਾਇਲਟ ਘੱਟ – ਨਵੇਂ ਰੂਲਾਂ ਕਰਕੇ ਪਾਇਲਟਾਂ ਦੀ ਡਿਊਟੀ ਘਟ ਗਈ, ਤੇ ਉਡਾਣਾਂ ਲਈ ਪਾਇਲਟ ਮਿਲਣੇ ਮੁਸ਼ਕਲ ਹੋ ਗਏ।
4. ਉਡਾਣਾਂ ਰੱਦ – ਸੈਂਕੜੇ ਉਡਾਣਾਂ ਰੱਦ ਹੋਈਆਂ, ਯਾਤਰੀ ਨਾਰਾਜ਼ ਹੋਏ, ਇੰਡੀਗੋ ਦੀ “On-Time” ਵਾਲੀ ਛਵੀ ਹਿੱਲ ਗਈ।

ਇਹ ਸਭ ਦੇਖ ਕੇ ਲੱਗਦਾ ਹੈ ਕਿ ਇੰਡੀਗੋ ਇੱਕ ਵੱਡੀ ਕਸੌਟੀ ਵਿੱਚੋਂ ਲੰਘ ਰਿਹਾ ਹੈ।
ਪਰ ਇੰਡੀਗੋ ਦੀ ਸ਼ੁਰੂਆਤ ਵੀ ਕੋਈ ਸ਼ਾਨਦਾਰ ਤਰੀਕੇ ਨਾਲ ਨਹੀਂ ਹੋਈ ਸੀ—ਉਹ ਵੀ ਇੱਕ ਮੁਸ਼ਕਲ ਸਮੇਂ ਤੋਂ ਗੁਜ਼ਰ ਕੇ ਹੀ ਵੱਡਾ ਬਣਿਆ ਸੀ।
ਉਧਾਰ ਵਾਲੀ ਪਹਿਲੀ ਉਡਾਣ – ਇੰਡੀਗੋ ਦੀ ਸ਼ੁਰੂਆਤ ਦਾ ਸਭ ਤੋਂ ਦਿਲਚਸਪ ਹਿੱਸਾ
ਅੱਜ ਭਾਵੇਂ ਇੰਡੀਗੋ ਕੋਲ ਸੈਂਕੜੇ ਜਹਾਜ਼ ਹਨ, ਪਰ 2006 ਵਿੱਚ ਇਸਦਾ ਪਹਿਲੀ ਉਡਾਣ ਭਰਨ ਵਾਲਾ ਜਹਾਜ਼ ਵੀ ਉਧਾਰ ’ਤੇ ਸੀ।
ਇਹ ਉਸ ਸਮੇਂ ਦੀ ਗੱਲ ਹੈ ਜਦੋਂ ਦੋ ਸਾਥੀ—ਰਾਹੁਲ ਭਾਟੀਆ ਅਤੇ ਰਾਕੇਸ਼ ਗੰਗਵਾਲ—ਨੇ ਸੋਚਿਆ ਕਿ ਭਾਰਤ ਨੂੰ ਇੱਕ ਐਸੀ ਏਅਰਲਾਈਨ ਦੀ ਲੋੜ ਹੈ ਜੋ ਸਸਤੀ ਵੀ ਹੋਵੇ ਅਤੇ ਸਮੇਂ ’ਤੇ ਵੀ ਉਡੇ।
ਉਸ ਸਮੇਂ ਭਾਰਤ ਵਿੱਚ ਹਵਾਈ ਸਫਰ ਬਹੁਤ ਮਹਿੰਗਾ ਸੀ। ਫਲਾਈਟਾਂ ਸਮੇਂ ’ਤੇ ਨਹੀਂ ਸਨ ਉੱਡਦੀਆਂ । ਲੋਕ ਤੰਗ ਹੁੰਦੇ ਸਨ।
ਇਨ੍ਹਾਂ ਦੋਵਾਂ ਸਾਥੀਆਂ ਨੇ ਸੋਚਿਆ—
“ਕਿਉਂ ਨਾ ਅਜਿਹੀ ਏਅਰਲਾਈਨ ਬਣਾਈ ਜਾਵੇ ਜੋ ਆਮ ਆਦਮੀ ਦੀ ਪਹੁੰਚ ਵਿੱਚ ਹੋਵੇ।”
ਇੰਡੀਗੋ ਨੇ Airbus ਨੂੰ 100 ਜਹਾਜ਼ਾਂ ਦਾ ਆਰਡਰ ਤਾਂ ਦੇ ਦਿੱਤਾ ਸੀ, ਪਰ ਉਹ ਜਹਾਜ਼ ਆਉਣ ਵਿੱਚ ਕਾਫ਼ੀ ਸਮਾਂ ਲੱਗਣਾ ਸੀ।
ਪਰ ਉਡਾਣਾਂ ਤਾਂ 2006 ਵਿੱਚ ਹੀ ਸ਼ੁਰੂ ਕਰਨੀਆਂ ਸਨ।
ਫਿਰ ਇੰਡੀਗੋ ਨੇ ਕੀ ਕੀਤਾ?
ਜਹਾਜ਼ ਕਿਰਾਏ ‘ਤੇ ਲਿਆ।
ਇੱਕ ਉਧਾਰ ਦਾ A320 ਲੰਡਨ ਤੋਂ ਮੰਗਾਇਆ ਗਿਆ।
ਇਹ ਇੱਕ ਨਵੀਂ ਕੰਪਨੀ ਲਈ ਬਹੁਤ ਹਿੰਮਤ ਵਾਲਾ ਕਦਮ ਸੀ।
28 ਜੁਲਾਈ 2006 ਨੂੰ ਇਹ ਜਹਾਜ਼ ਦਿੱਲੀ ਉੱਤਰਿਆ। ਇਸ ਦਾ ਨਾਂ ਰੱਖਿਆ ਗਿਆ—IndiGo 001।
ਇਹ ਸੀ ਇੰਡੀਗੋ ਦੀ ਸਭ ਤੋਂ ਪਹਿਲੀ ਉਡਾਣ।
ਉਧਾਰ ਦੇ ਜਹਾਜ਼ ‘ਤੇ ਚੱਲ ਕੇ ਵੀ ਇਸ ਏਅਰਲਾਈਨ ਨੇ ਲੋਕਾਂ ਦੇ ਦਿਲ ਵਿਚ ਜਗ੍ਹਾ ਬਣਾਈ।
ਸਸਤਾ ਕਿਰਾਇਆ, ਸਾਫ਼ ਸੇਵਾ ਅਤੇ ਸਮੇਂ ਦੀ ਪਾਬੰਦੀ—ਇਹ ਤਿੰਨ ਚੀਜ਼ਾਂ ਨੇ ਇੰਡੀਗੋ ਨੂੰ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਬਣਾ ਦਿੱਤਾ।
ਕੀ ਇੰਡੀਗੋ ਇਹ ਨਵਾਂ ਸੰਕਟ ਪਾਰ ਕਰ ਲਵੇਗੀ?
ਜੇ ਅਤੀਤ ਵੇਖੀਏ ਤਾਂ ਇੰਡੀਗੋ ਨੇ ਬਹੁਤ ਮੁਸ਼ਕਲਾਂ ਨੂੰ ਪਾਰ ਕਰਕੇ ਆਪਣਾ ਨਾਮ ਬਣਾਇਆ ਹੈ।
ਉਧਾਰ ਦੇ ਜਹਾਜ਼ ਤੋਂ ਸ਼ੁਰੂ ਹੋਈ ਇਹ ਏਅਰਲਾਈਨ ਅੱਜ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਬਣੀ।
ਇਸ ਲਈ ਸੰਭਾਵਨਾ ਹੈ ਕਿ ਮੌਜੂਦਾ ਸੰਕਟ ਵੀ ਇਹ ਪਾਰ ਕਰ ਲਵੇਗੀ।
ਹਾਂ, ਕੁਝ ਮਹੀਨੇ ਮੁਸ਼ਕਲ ਹੋ ਸਕਦੇ ਹਨ, ਪਰ ਇੰਡੀਗੋ ਕੋਲ ਤਜ਼ਰਬਾ ਵੀ ਹੈ ਅਤੇ ਯਾਤਰੀਆਂ ਦਾ ਭਰੋਸਾ ਵੀ।
ਇੰਡੀਗੋ ਦੀ ਉਡਾਣ ਪਹਿਲਾਂ ਵੀ ਰੁਕੀ ਨਹੀਂ ਸੀ—ਤੇ ਹੁਣ ਵੀ ਉਮੀਦ ਹੈ ਕਿ ਇਹ ਦੁਬਾਰਾ ਆਕਾਸ਼ ਵਿੱਚ ਮਜ਼ਬੂਤੀ ਨਾਲ ਉਡੇਗੀ।

ਕੁਲਵੰਤ ਸਿੰਘ ਗੱਗੜਪੁਰੀ