Connect with us

Business

ਮਹਾਂਮਾਰੀ ਦੇ ਦੌਰ ‘ਚ ਵਧਦੀ ਜਾ ਰਹੀ ਹੈ ਮਹਿੰਗਾਈ, ਤੇਲ ਦੇ ਦਾਮ ਹੋਲੀ-ਹੋਲੀ ਚੜਦੇ ਜਾ ਰਹੇ ਨੇ ਪੌੜੀ

Published

on

inflation oil

ਕੋਰੋਨਾ ਮਹਾਂਮਾਰੀ ਦੇ ਔਖੇ ਦੌਰ ‘ਚ ਮਹਿੰਗਾਈ ਦਿਨ ਪ੍ਰਤੀਦਿਨ ਵਧਦੀ ਹੀ ਜਾ ਰਹੀ ਹੈ। ਇਸ ਕੋਰੋਨਾ ਕਾਲ ‘ਚ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੇ ਹਨ। ਆਮ ਲੋਕਾਂ ਨੂੰ ਸਬਜ਼ੀਆਂ, ਫਲਾਂ, ਦਾਲਾਂ, ਦੇ ਨਾਲ-ਨਾਲ ਖ਼ੁਰਾਕੀ ਤੇਲ ਦੀ ਮਹਿੰਗਾਈ ਨੂੰ ਬਹੁਤ ਤੰਗ ਕਰ ਰਹੀ ਹੈ। ਇਸ ਦੌਰਾਨ ਸਾਲ ‘ਚ ਹੀ ਖ਼ੁਰਾਕੀ  ਤੇਲ ਦੀਆਂ ਦੁੱਗਣੀਆਂ ਹੁੰਦੀਆਂ ਹੀ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੀਆਂ ਕੀਮਤਾਂ ਵੀ ਛੇਤੀ ਵਧ ਸਕਦੀਆਂ ਹਨ। ਭਾਰਤ ’ਚ ਹੋਟਲਾਂ, ਰੈਸਟੋਰੈਂਟਾਂ ਆਦਿ ਵਿੱਚ ਪਾਮ ਆੱਇਲ ਦੀ ਵਰਤੋਂ ਹੁੰਦੀ ਹੈ। ਦਰਾਮਦਸ਼ੁਦਾ ਪਾਮ ਆਇਲ ਮਹਿੰਗਾ ਹੋਣ ਕਾਰਣ ਖ਼ੁਰਾਕੀ ਤੇਲ ਹੋਰ ਮਹਿੰਗਾ ਹੋਣ ਦਾ ਖ਼ਦਸ਼ਾ ਹੈ।

ਪਿਛਲੇ ਇੱਕ ਸਾਲ ਦੌਰਾਨ ਪਾਮ, ਮੂੰਗਫਲੀ, ਸੂਰਜਮੁਖੀ ਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਦੁੱਗਣੀਆਂ ਵਧ ਗਈਆਂ ਹਨ। ਮਈ 2020 ’ਚ ਪਾਮ ਆਇਲ ਦੀ ਕੀਮਤ 76 ਰੁਪਏ ਪ੍ਰਤੀ ਲਿਟਰ ਸੀ ਪਰ ਇੱਕ ਸਾਲ ਬਾਅਦ ਹੀ ਇਸ ਦੀ ਕੀਮਤ ਦੁੱਗਣੀ ਹੋਈ ਗਈ। ਮਈ 2020 ’ਚ ਮੂੰਗਫ਼ਲੀ ਦੇ ਤੇਲ ਦੀ ਕੀਮਤ 120 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਪਰ ਮਈ 2021 ’ਚ ਇਹ 196 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਖ਼ੁਰਾਕੀ ਤੇਲ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰ ’ਚ ਖ਼ੁਰਾਕੀ ਤੇਲ ਦੀਆਂ ਕੀਮਤਾਂ ਅਸਮਾਨਾਂ ਨੂੰ ਛੋਹ ਰਹੀਆਂ ਹਨ, ਜਿਸ ਕਾਰਣ ਭਾਰਤ ’ਚ ਵੀ ਇਹ ਕੀਮਤਾਂ ਵਧ ਗਈਆਂ ਹਨ।

ਮਾਹਿਰਾਂ ਅਨੁਸਾਰ ਚੀਨ ਵੀ ਵੱਡੇ ਪੱਧਰ ਉੱਤੇ ਕੌਮਾਂਤਰੀ ਬਾਜ਼ਾਰ ਤੋਂ ਖ਼ੁਰਾਕੀ ਤੇਲ ਖ਼ਰੀਦ ਰਿਹਾ ਹੈ, ਇਸ ਲਈ ਵੀ ਕੀਮਤਾਂ ਵਧ ਰਹੀਆਂ ਹਨ। ਖ਼ੁਰਾਕੀ ਤੇਲ ਦੀ ਮਹਿੰਗਾਈ ਆਮ ਲੋਕਾਂ ਲਈ ਆਫ਼ਤ ਬਣਦੀ ਜਾ ਰਹੀ ਹੈ। ਹਾਲੇ ਪੈਕੇਟ ਬੰਦ ਫ਼ੂਡ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਵਾਲਾ ਹੈ ਕਿਉਂਕਿ ਪੈਕੇਟ ਬੰਦ ਖਾਣੇ ਵਿੱਚ ਵੱਡੇ ਪੱਧਰ ਉੱਤੇ ਪਾਮ ਆੱਇਲ ਦੀ ਹੀ ਵਰਤੋਂ ਹੁੰਦੀ ਹੈ।