India
ਕਿਰਸਾਨੀ ਘੋਲ ‘ਚ ਮਾਈ ਭਾਗੋ ਦੀਆਂ ਵਾਰਿਸ ਪੰਜਾਬ ਦੀਆਂ ਔਰਤਾਂ
ਕਿਸਾਨੀ ਸੰਘਰਸ਼ ਵਿੱਚ ਪੰਜਾਬ ਦੀਆਂ ਔਰਤਾਂ ਦੀ ਭੂਮਿਕਾ,ਦਿੱਲੀ ਚਲੋ ਅੰਦੋਲਨ ਵਿੱਚ ਪੰਜਾਬ ਦੀਆਂ ਔਰਤਾਂ ਮੋਹਰੀ ਹੋ ਅੱਗੇ ਆ ਰਹੀਆਂ ,ਸੜਕਾਂ ‘ਤੇ ਕਿਸਾਨ ਦੀਆਂ ਮਾਵਾਂ,ਧੀਆਂ ਭੈਣਾਂ ਨੇ ਲਗਾਇਆ ਧਰਨਾ

26 ਨਵੰਬਰ : ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਨੇ ਕੇਂਦਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ,ਸਾਰੀਆਂ ਕਿਸਾਨ ਜੱਥੇਬੰਦੀਆਂ ਇੱਕ ਜੁੱਟ ਹੋ ਦਿੱਲੀ ਵੱਲ ਵੱਧ ਰਹੀਆਂ ਹਨ ਅਤੇ ਹਰਿਆਣਾ ਸਰਕਾਰ ਨਾਰੇਲਾ ਬਾਰਡਰ,ਜੀਂਦ,ਅੰਬਾਲਾ,ਸ਼ੰਭੂ ਅਤੇ ਹੋਰ ਕਈ ਥਾਵਾਂ ਤੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ,ਜਿੱਥੇ ਹਰਿਆਣਾ ਪੁਲਿਸ ਦਾ ਰਸਤੇ ਸੀਲ ਕਰਨਾ,ਸੜਕਾਂ ਤੇ ਮਿੱਟੀ ਪਾਉਣਾ,ਵੱਡੇ ਪੱਥਰਾਂ ਅਤੇ ਕੰਡਿਆਲੀ ਤਾਰਾਂ ਨਾਲ ਬਾਰਡਰ ਸੀਲ ਕਰਨਾ,ਪਾਣੀਆਂ ਦੀਆਂ ਬੌਸ਼ਾਰਾਂ ਹਰ ਹੀਲਾ ਫੇਲ੍ਹ ਹੈ।
ਇਸ ਅੰਦੋਲਨ ਦੀ ਵੱਖਰੀ ਗੱਲ ਇਹ ਹੈ ਕਿ ਕਿਸਾਨਾਂ ਨਾਲ ਔਰਤਾਂ ਬਰਾਬਰ ਖੜੀਆਂ ਹਨ,ਹਰੇ ਝੰਡੇ ਫੜ,ਸਰੋਂ ਫੁੱਲੀਆਂ ਅਤੇ ਕੇਸਰੀ ਚੁੰਨੀਆਂ ਵਾਲੀਆਂ ਪੰਜਾਬ ਦੀਆਂ ਮਾਵਾਂ,ਧੀਆਂ ਅਤੇ ਭੈਣਾਂ ਆਪਣੇ ਹੱਕਾਂ ਲਈ ਲੜ ਰਹੀਆਂ ਹਨ। ਸਭ ਤੋਂ ਵੱਡੀ ਗੱਲ ਬਜ਼ੁਰਗ ਔਰਤਾਂ ਆਪਣੇ ਪੁੱਤਰਾਂ ਦੇ ਖੇਤ ਬਚਾਉਣ ਲਈ ਸੜਕਾਂ ‘ਤੇ ਹਨ।
ਇਹਨਾਂ ਔਰਤਾਂ ਦੇ ਸੰਘਰਸ਼ ਨੂੰ ਦੇਖ ਲੱਗ ਰਿਹਾ ਹੈ ਕਿ ਪੰਜਾਬ ਦੀਆਂ ਔਰਤਾਂ ਮਾਈ ਭਾਗੋ ਦੀਆਂ ਹੀ ਵਾਰਿਸ ਹਨ। ਜਿਵੇਂ ਮਾਈ ਭਾਗੋ ਨੇ ਜੰਗ ਦੇ ਮੈਦਾਨ ਵਿੱਚ ਜਾਣ ਲਈ ਤਲਵਾਰ ਚੱਕ ਲਈ ਸੀ ਅਤੇ ਇਸ ਦੌਰ ਵਿੱਚ ਆਪਣੇ ਹੱਕਾਂ ਲਈ ਪੰਜਾਬ ਦੀਆਂ ਮਾਵਾਂ-ਧੀਆਂ-ਭੈਣਾਂ ਨੇ ਹੱਥਾਂ ‘ਚ ਝੰਡੇ ਚੱਕ ਲਏ ਹਨ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਸਾਰਿਆਂ ਨੂੰ ਪ੍ਰਭਾਵਿਤ ਵੀ ਕਰ ਰਹੀ ਹੈ ਅਤੇ ਦੇਸ਼ ਭਰ ਦੀਆਂ ਔਰਤਾਂ ਨੂੰ ਆਪਣੇ ਹੱਕ ਮੰਗਣ ਲਈ ਪ੍ਰੇਰਿਤ ਵੀ ਕਰ ਰਹੀਆਂ ਹਨ।
Continue Reading