Corona Virus
ਰਾਹਤ ਸਮੱਗਰੀ ਉੱਤੇ ਮੁੱਖ ਮੰਤਰੀ ਦੀਆਂ ਫੋਟੋਆਂ ਛਾਪਣ ‘ਚ ਸਮਾਂ ਬਰਬਾਦ ਕਰਨ ਦੀ ਬਜਾਏ ਇਸ ਨੂੰ ਲੋੜਵੰਦਾਂ ਤੱਕ ਪਹੁੰਚਾਓ: ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਕੀਤੀ ਅਪੀਲ

ਚੰਡੀਗੜ੍ਹ , 01 ਅਪ੍ਰੈਲ , ( ਬਲਜੀਤ ਮਰਵਾਹਾ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਰਾਹਤ ਸਮੱਗਰੀ ਉੱਤੇ ਮੁੱਖਮੰਤਰੀ ਦੀਆਂ ਫੋਟੋਆਂ ਛਾਪਣ ‘ਚ ਸਮਾਂ ਬਰਬਾਦ ਨਾ ਕਰੇ ਅਤੇ ਇਸ ਸਮੱਗਰੀ ਨੂੰ ਜਲਦੀ ਤੋਂ ਜਲਦੀ ਗਰੀਬਾਂ ਅਤੇ ਲੋੜਵੰਦਾਂ ਤਕ ਪੁੱਜਦੀ ਕਰੇ। ਪਾਰਟੀ ਨੇ ਕਿਹਾਕਿ ਅਜਿਹੇ ਔਖੇ ਸਮਿਆਂ ਵਿਚ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਟਾ ਅਤੇ ਸੈਨੇਟਾਈਜ਼ਰਾਂ ਨੂੰ ਲੋੜਵੰਦਾਂ ਤਕ ਪਹੁੰਚਾਉਣ ਤੋਂ ਪਹਿਲਾਂ ਉਹਨਾਂ ਉੱਤੇ ਮੁੱਖ ਮੰਤਰੀ ਦੀ ਫੋਟੋਂਛਾਪਣ ਲਈ ਸਮਾਂ ਬਰਬਾਦ ਕਰਨ ਦੀ ਕੋਈ ਲੋੜ ਨਹੀਂ ਸੀ। ਉਹਨਾਂ ਕਿਹਾ ਕਿ ਵੱਖ ਵੱਖ ਚੀਜ਼ਾਂ ਉੱਤੇ ਮੁੱਖ ਮੰਤਰੀ ਦੀ ਫੋਟੋ ਚਿਪਕਾਉਣ ਲਈ ਬਹੁਤ ਸਾਰੇ ਮੌਕੇ ਆਉਣਗੇ । ਪਰ ਅੱਜ ਸੰਕਟ ਦੀ ਸਥਿਤੀ ਵਿਚ ਇਸ ਕਿਸਮ ਦੇ ਬੇਲੋੜੇ ਕੰੰਮਾਂ ਤੋਂ ਬਚਣਾ ਚਾਹੀਦਾ ਹੈ।

ਡਾਕਟਰ ਚੀਮਾ ਨੇ ਕਿਹਾ ਕਿ ਰਾਹਤ ਸਮੱਗਰੀ ਦੀ ਵੰਡ ਸੰਬੰਧੀ ਕੀਤੇ ਜਾ ਰਹੇ ਸਿਆਸੀ ਵਿਤਕਰੇ ਦੇ ਅਨੇਕਾਂ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਅਕਾਲੀ ਦਲ ਨੇਪੰਜਾਬ ਸਰਕਾਰ ਨਾਲ ਬਹੁਤ ਸਹਿਯੋਗ ਕੀਤਾ ਹੈ ਅਤੇ ਕਿਸੇ ਵੀ ਕਿਸਮ ਦੀ ਸਿਆਸੀ ਬਿਆਨਬਾਜ਼ੀ ਕਰਨ ਤੋਂ ਪਰਹੇਜ਼ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬਸਰਕਾਰ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਰਾਹਤ ਸਮੱਗਰੀ ਦਾ ਸਿਆਸੀਕਰਨ ਕਰਨ ਦੀ ਬਜਾਇ ਇਸ ਨੂੰ ਲੋੜਵੰਦਾਂ ‘ਚ ਵੰਡਣ ਦੇ ਕੰਮ ਵਿਚ ਤੇਜ਼ੀਲਿਆਉਂਦੀ। ਉਹਨਾਂ ਕਿਹਾ ਕਿ ਲੋਕ ਕਿੰਨੇ ਦਿਨ ਦੇ ਸ਼ਿਕਾਇਤਾਂ ਕਰ ਰਹੇ ਹਨ ਕਿ ਜੋ ਰਾਸ਼ਨ ਉਹਨਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ, ਉਹ ਉਹਨਾਂ ਤਕ ਨਹੀਂਪਹੁੰਚਿਆ ਹੈ। ਹੁਣ ਸਪੱਸ਼ਟ ਹੋ ਗਿਆ ਹੈ ਕਿ ਇਹ ਰਾਸ਼ਨ ਇਸ ਲਈ ਲੇਟ ਹੋ ਗਿਆ ਕਿਉਂਕਿ ਤਾਂ ਵੰਡਣ ਤੋਂ ਪਹਿਲਾਂ ਸਾਰੇ ਆਟੇ ਦੇ ਥੈਲਿਆਂ ਅਤੇ ਸੈਨੇਟਾਈਜ਼ਰਾਂਉੱਤੇ ਮੁੱਖ ਮੰਤਰੀ ਦੀ ਫੋਟੋ ਚਿਪਕਾਈ ਜਾ ਸਕੇ। ਇਹ ਬਹੁਤ ਹੀ ਅਫਸੋਸਨਾਕ ਹਰਕਤ ਹੈ।