Connect with us

India

ਨਸ਼ੇ ਵਿੱਚ ਆਪਣਾ ਸਭ ਕੁਝ ਗਵਾ ਨੋਜਵਾਨ ਹੁਣ ਕਰ ਰਹੇ ਹਨ ਨਸ਼ੇ ਤੋ ਹਾਏ ਤੋਬਾ

Published

on

ਤਰਨਤਾਰਨ, 26 ਜੂਨ (ਪਾਵਾਂ ਸ਼ਰਮਾ): ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ ਛੇਵੇ ਦਰਿਆ ਵਿੱਚ ਵਹਿ ਕੇ ਜਿਥੇ ਕਈ ਮਾਂਵਾਂ ਦੀ ਕੁੱਖਾਂ ਸੁੰਨੀਆਂ ਹੋ ਗਈਆਂ ਹਨ। ਉਥੇ ਹੀ ਕਈ ਨੋਜਵਾਨ ਆਪਣਾ ਸਭ ਕੁਝ ਗਵਾ ਕੇ ਹੁਣ ਹੋਸ਼ ਕਰ ਨਸ਼ੇ ਤੋ ਹਾਏ ਤੋਬਾ ਕਰ ਨਸ਼ਾ ਛਡਾਊ ਕੇਂਦਰਾਂ ਦਾ ਰੁੱਖ ਕਰ ਰਹੇ ਹਨ। ਲੇਕਿਨ ਅਜਿਹੇ ਨੋਜਵਾਨਾਂ ਦੀ ਗਿਣਤੀ ਨਸ਼ਾ ਕਰਨ ਵਾਲੇ ਨੋਜਵਾਨਾਂ ਦੇ ਮੁਕਾਬਲੇ ਤੁਸ਼ ਜਿਹੀ ਹੀ ਲਗਦੀ ਹੈ। ਮਾਹਿਰ ਡਾਕਟਰਾਂ ਨੇ ਨਸ਼ਾ ਕਰਨ ਦਾ ਮੁੱਖ ਕਾਰਨ ਮਾੜੀ ਸੰਗਤ ਬੇਰੋਜਗਾਰੀ ਨੂੰ ਦੱਸਿਆਂ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਚੋਣਾਂ ਸਮੇ ਸੂਬੇ ਦੇ ਲੋਕਾਂ ਨਾਲ ਹੱਥ ਵਿੱਚ ਗੁੱਟਕਾ ਸਾਹਿਬ ਫੜ ਕੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੇ ਉਹ ਜਿਥੇ ਚਾਰ ਹਫਤਿਆ ਵਿੱਚ ਨਸ਼ਾ ਖਤਮ ਕਰ ਦੇਣਗੇ। ਉਥੇ ਹੀ ਬੇਰੋਜਗਾਰਾਂ ਨੂੰ ਘਰ ਘਰ ਨੋਕਰੀ ਦਿੱਤੀ ਜਾਵੇਗੀ ਸੱਤਾ ਵਿੱਚ ਆਏ ਸਾਢੇ ਤਿੰਨ ਸਾਲ ਦੇ ਕਰੀਬ ਦਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਸੂਬੇ ਵਿੱਚ ਨਾ ਹੀ ਨਸ਼ਾ ਖਤਮ ਹੋਇਆ ਹੈ ਨਾ ਹੀ ਨੋਜਵਾਨਾਂ ਨੂੰ ਰੋਜਗਾਰ ਮਿਲਿਆ ਹੈ ਜਿਸਦੇ ਚੱਲਦਿਆਂ ਵਿਹਲੇ ਘੁੰਮ ਰਹੇ ਨੋਜਵਾਨ ਬੁਰੀ ਸੰਗਤ ਦਾ ਸ਼ਿਕਾਰ ਹੋ ਨਸ਼ੇ ਦੇ ਛੇਵੇ ਦਰਿਆ ਵਿੱਚ ਡੁਬਕੀਆਂ ਲਗਾ ਰਹੇ ਕੁਝ ਅਜਿਹੇ ਨੋਜਵਾਨ ਵੀ ਹਨ ਜੋ ਕਿ ਨਸ਼ੇ ਵਿੱਚ ਆਪਣਾ ਸਭ ਕੁਝ ਗਵਾ ਦੇਣ ਤੋ ਬਾਅਦ ਨਸ਼ੇ ਦੇ ਕੋਹੜ ਤੋ ਛੁਟਕਾਰਾ ਕਰਨ ਲਈ ਨਸ਼ਾ ਛਡਾਊ ਕੇਂਦਰਾਂ ਦਾ ਰੁੱਖ ਕਰ ਰਹੇ ਹਨ ਸਾਡੀ ਟੀਮ ਵੱਲੋ ਤਰਨ ਤਾਰਨ ਦੇ ਸਰਕਾਰੀ ਨਸ਼ਾ ਛਡਾਊ ਕੇਦਰ ਵਿੱਚ ਨਸ਼ਾ ਛੱਡਣ ਦਾ ਇਲਾਜ ਕਰਵਾਉਣ ਆਏ ਕੁਝ ਨੋਜਵਾਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਪਣੀ ਹੱਡਬੀਤੀ ਸੁਣਾਉਦਿਆਂ ਦੱਸਿਆਂ ਕਿ ਉਹਨਾਂ ਨੇ ਨਸ਼ੇ ਦੀ ਸ਼ੁਰੂਆਤ ਆਪਣੇ ਦੋਸਤਾਂ ਦੇ ਕਹਿਣ ਪਹਿਲਾਂ ਸਿਗਰਟ ਬੀੜੀ ਬੀਅਰ ਸ਼ਰਾਬ ਤੋ ਕੀਤੀ ਤੇ ਹੋਲੀ ਹੋਲੀ ਉਹ ਗੋਲੀਆਂ ਟੀਕੇ ਅਤੇ ਚਿੱਟੇ ਤੱਕ ਪਹੁੰਚ ਗਏ ਉੱਕਤ ਨੋਜਵਾਨਾਂ ਨੇ ਦੱਸਿਆਂ ਕਿ ਨਸ਼ੇ ਲਈ ਪੈਸਿਆਂ ਦੇ ਜੁਗਾੜ ਲਈ ਝੂਠ ਬੋਲਣ ਤੋ ਇਲਾਵਾਂ ਘਰ ਦੇ ਸਮਾਨ ਦੀ ਚੋਰੀ ਤੱਕ ਕਰਨ ਲਈ ਮਜਬੂਰ ਹੋਣਾ ਪਿਆ ਲੋਕਾਂ ਦੀ ਲਾਹਨਤਾਂ ਤੋ ਬਾਅਦ ਉਹਨਾਂ ਨੇ ਹੁਣ ਨਸ਼ਾ ਛੱਡਣ ਦਾ ਫੈਸਲਾ ਕੀਤਾ ਹੈ ਉੱਕਤ ਨੋਜਵਾਨਾਂ ਨੇ ਬਾਕੀ ਨੋਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਸ਼ੇ ਵਾਲੇ ਪਾਸੇ ਨਾ ਜਾਣ ਨਸ਼ਾ ਕਿਸੇ ਪਾਸੇ ਦਾ ਨਹੀ ਰਹਿਣ ਦੇਂਦਾ ਹੈ।

ਵਾਈਸ ਉੱਵਰ- ਸਰਕਾਰ ਵੱਲੋ ਛੱਡਣ ਦੇ ਚਾਹਵਾਨ ਨੋਜਵਾਨਾਂ ਲਈ ਜਗਾਂ ਜਗਾਂ ਤੇ ਨਸ਼ਾ ਛਡਾਊ ਕੇਂਦਰ ਅਤੇ ਉ ਐਸ ਟੀ ਸੈਟਰ ਖੋਲੇ ਹੋਏ ਹਨ ਜਿਥੇ ਉਹਨਾਂ ਨੂੰ ਮਾਹਿਰ ਡਾਕਟਰਾਂ ਵੱਲੋ ਮੁੱਫਤ ਦਵਾਈ ਦਿੱਤੀ ਜਾਂਦੀ ਹੈ ਤਰਨ ਤਾਰਨ ਸਿਵਲ ਹਸਪਤਾਲ ਸਥਿਤ ਨਸ਼ਾ ਛਡਾਊ ਕੇਂਦਰ ਦੀ ਮਾਹਿਰ ਡਾਕਟਰ ਇਸ਼ਾ ਧਵਨ ਨੇ ਦੱਸਿਆਂ ਕਿ ਉਹਨਾਂ ਕੋਲੋ ਜਿਆਦਾਤਰ ਚਿੱਟੇ ਦੇ ਮਰੀਜ ਆਉਦੇ ਹਨ ਇਸ ਤੋ ਇਲਾਵਾ ਗੋਲੀਆਂ ,ਕੈਪਸੂਲ ,ਟੀਕੇ ਅਤੇ ਹੋਰ ਵੀ ਨਸ਼ਾ ਕਰਨ ਵਾਲੇ ਲੋਕ ਆਉਦੇ ਹਨ ਜਿਹਨਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਅਤੇ ਕੁਝ ਲੋਕ ਨਸ਼ਾ ਛਡਾਊ ਕੇਂਦਰ ਵਿੱਚ ਰਹਿ ਕੇ ਇਲਾਜ ਕਰਵਾਉਣਾ ਚਾਹੁੰਦੇ ਹਨ ਅਤੇ ਉਹਨਾਂ ਦਾ ਉਥੇ ਪੰਦਰਾਂ ਦਿਨ ਤੱਕ ਰੱਖ ਕੇ ਇਲਾਜ ਕੀਤਾ ਜਾਂਦਾ ਹੈ ਡਾਕਟਰ ਧਵਨ ਨੇ ਨਸ਼ਾ ਕਰਨ ਦਾ ਮੁੱਖ ਕਾਰਨ ਬੇਰੋਜਗਾਰੀ ਦੱਸਦਿਆਂ ਕਿਹਾ ਕਿ ਬੇਰੋਜਗਾਰ ਨੋਜਵਾਨ ਨਿਰਾਸ਼ਾਂ ਵਿੱਚ ਬੁਰੀ ਸੰਗਤ ਵਿੱਚ ਫਸ ਕੇ ਨਸ਼ੇ ਦੇ ਰਾਹ ਪੈ ਜਾਂਦੇ ਹਨ।