Punjab
ਚੰਡੀਗੜ੍ਹ ਦੇ ਬਜ਼ਾਰਾਂ ਨੂੰ ਮਿਲੀ ਢਿੱਲ,ਜਲਦੀ ਸ਼ੁਰੂ ਹੋਵੇਗੀ ਇੰਟਰਸਟੇਟ ਬੱਸ ਸਰਵਿਸ
ਚੰਡੀਗੜ੍ਹ ਤੋਂ ਜਲਦੀ ਹੀ ਸ਼ੁਰੂ ਹੋਵੇਗੀ ਇੰਟਰਸਟੇਟ ਬੱਸ ਸਰਵਿਸ

ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ
ਚੰਡੀਗੜ੍ਹ ਤੋਂ ਜਲਦੀ ਹੀ ਸ਼ੁਰੂ ਹੋਵੇਗੀ ਇੰਟਰਸਟੇਟ ਬੱਸ ਸਰਵਿਸ
ਬਜ਼ਾਰਾਂ ਅਤੇ ਮਾਰਕਿਟ ਨੂੰ ਦਿੱਤੀ ਗਈ ਢਿੱਲ
ਚੰਡੀਗੜ੍ਹ,5 ਸਤੰਬਰ : ਬੀਤੇ ਦਿਨਾਂ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੀ ਵਾਰ ਰੂਮ ਬੈਠਕ ਹੋਈ ਸੀ,ਜਿਸ ਵਿੱਚ ਕਾਫੀ ਅਹਿਮ ਫ਼ੈਸਲੇ ਲਏ ਗਏ। ਚੰਡੀਗੜ੍ਹ ਕਈ ਥਾਵਾਂ ਤੇ ਲੱਗੇ ਲੌਕਡਾਊਨ ਤੇ ਚਰਚਾ ਕੀਤੀ ਗਈ। ਚੰਡੀਗੜ੍ਹ ਤੋਂ ਇੰਟਰਸਟੇਟ ਬੱਸ ਸਰਵਿਸ ਸ਼ੁਰੂ ਕਰਨ ਬਾਰੇ ਵੀ ਫ਼ੈਸਲਾ ਲਿਆ ਗਿਆ। ਹੁਣ ਹੋ ਫੈਸਲਾ ਪੱਕਾ ਹੋ ਗਿਆ ਹੈ ਅਤੇ ਚੰਡੀਗੜ੍ਹ ਤੋਂ ਇੰਟਰਸਟੇਟ ਬੱਸ ਸਰਵਿਸ 16 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ,ਇਸਦੇ ਨਾਲ ਹੀ ਇੰਟਰਸਟੇਟ ਬੱਸ ਸਰਵਿਸ 50% ਸਵਾਰੀਆਂ ਨਾਲ ਸ਼ੁਰੂ ਕੀਤੀ। 6 ਮਹੀਨੇ ਹੋ ਗਏ ਇਹਇੰਟਰਸਟੇਟ ਬੱਸ ਸਰਵਿਸ ਬੰਦ ਸੀ ਜੋ ਹੁਣ ਸ਼ੁਰੂ ਹੋਵੇਗੀ।
ਪਹਿਲਾ ਚੰਡੀਗੜ੍ਹ ਦੇ ਭੀੜੇ ਬਜ਼ਾਰਾਂ ਵਿੱਚ ਓਡਈਵਰ ਫਾਰਮੂਲੇ ਤਹਿਤ ਮਾਰਕਿਟ ਵਿੱਚ ਦੋਨੋ ਪਾਸੇ ਦੁਕਾਨਾਂ ਆਪਣੇ-ਆਪਣੇ ਦਿੱਤੇ ਦਿਨ ਅਨੁਸਾਰ ਖੁੱਲ੍ਹਦੀਆਂ ਸਨ।ਪਰ ਹੁਣ ਇਹ ਫ਼ੈਸਲਾ ਲਿਆ ਗਿਆ ਕਿ ਸਾਰੀਆਂ ਹੁਣ ਦੁਕਾਨਾਂ ਖੁੱਲਿਆ ਕਰਨਗੀਆਂ। ਮਤਲਬ ਚੰਡੀਗੜ੍ਹ ਦੇ ਬਜ਼ਾਰ ਹੁਣ ਖੁੱਲ੍ਹ ਗਏ ਹਨ।
ਇਸਦਾ ਦੂਸਰਾ ਪੱਖ ਇਹ ਹੈ ਕਿ ਇੱਕ ਪਾਸੇ ਤਾਂ ਚੰਡੀਗੜ੍ਹ ਵਿੱਚ ਲੌਕਡਾਊਨ ਖੁੱਲ੍ਹ ਗਿਆ,ਦੂਜੇ ਪਾਸੇ ਚੰਡੀਗੜ੍ਹ ਨਾਲ ਲੱਗਦੇ ਮੋਹਾਲੀ ਵਿੱਚ ਲੌਕਡਾਊਨ ਓਵੇਂ ਹੀ ਬਰਕਰਾਰ ਹੈ। ਮੋਹਾਲੀ ਤੇ ਚੰਡੀਗੜ੍ਹ ਇੱਕ-ਦੂਜੇ ਨਾਲ ਰਲਗੱਡ ਹੀ ਹਨ।
Continue Reading